ਨੌਸ਼ਹਿਰਾ ਪੱਤਣ, 26 ਅਪ੍ਰੈਲ (ਗੁਰਜੀਤ ਸਿੰਘ ਭੰਮਰਾ)- ਸਵਰਗੀ ਸੁਰਿੰਦਰ ਪਾਲ ਜੋਸ਼ੀ ਅਤੇ ਸ੍ਰੀ ਜੋਗਿੰਦਰ ਪਾਲ ਜੋਸ਼ੀ ਦੋਵੇਂ ਭਰਾ ਇੰਗਲੈਂਡ ਨਿਵਾਸੀਆਂ ਨੇ ਮਾਸਟਰ ਸਤਪਾਲ ਧਨੋਆ ਦੇ ਵਿਸ਼ੇਸ਼ ਯਤਨਾਂ ਸਦਕਾ ਸਰਕਾਰੀ ਐਲੀਮੈਂਟਰੀ ਸਕੂਲ ਧਨੋਆ ਨੂੰ 23540 ਰੁਪਏ ਦੀ ਦਾਨ ਰਾਸ਼ੀ ਬਿਲਡਿੰਗ ਨੂੰ ਰੰਗ ਕਰਗਾਉਣ ਲਈ ਵਿਸ਼ੇਸ਼ ਤੌਰ 'ਤੇ ਦਾਨ ਕੀਤੀ | ਇਹ ਦੋਵੇਂ ਭਰਾ ਪਹਿਲਾਂ ਵੀ ਸਕੂਲ ਲਈ ਵਿਸ਼ੇਸ਼ ਦਾਨ ਕਰਦੇ ਆ ਰਹੇ ਹਨ | ਇਸ ਮੌਕੇ 'ਤੇ ਸੈਂਟਰ ਹੈੱਡ ਟੀਚਰ ਅਵਤਾਰ ਸਿੰਘ, ਸਕੂਲ ਮੁਖੀ ਪਰਸਰਾਮ, ਮੈਡਮ ਗੁਰਵਿੰਦਰ ਕੌਰ, ਸਕੂਲ ਕਮੇਟੀ ਮੈਂਬਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ | ਸਕੂਲ ਕਮੇਟੀ ਵਲੋਂ ਜੋਸ਼ੀ ਪਰਿਵਾਰ ਨੂੰ ਸਕੂਲ ਵਿਖੇ ਪਹੁੰਚਣ 'ਤੇ ਸਾਦੇ ਅਤੇ ਪ੍ਰਭਾਵੀ ਢੰਗ ਨਾਲ ਨਿੱਘਾ ਸਨਮਾਨ ਪ੍ਰਗਟਾਇਆ |