ਖੁੱਡਾ, 26 ਅਪ੍ਰੈਲ (ਸਰਬਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਵਿਖੇ ਅੱਜ ਸਮਾਰਟ ਕਲਾਸ ਰੂਮ ਅਤੇ ਕੰਪਿਊਟਰ ਲੈਬ ਦਾ ਉਦਘਾਟਨ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਕੀਤਾ | ਪਿ੍ੰਸੀਪਲ ਸੁਖਵਿੰਦਰ ਕੌਰ ਗਿੱਲ ਦੀ ਅਗਵਾਈ ਵਿਚ ਹੋਏ ਇਸ ਉਦਘਾਟਨ ਸਮਾਰੋਹ ਵਿਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਸਮਾਜ ਸੇਵੀ ਸੰਸਥਾ ਦੇ ਨੁਮਾਇੰਦਿਆਂ ਨੇ ਹਾਜ਼ਰੀਆਂ ਭਰੀਆਂ | ਇਸ ਮੌਕੇ ਵਿਧਾਇਕ ਰਾਜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿਚ ਅੱਜ ਸੂਬਾ ਹਰੇਕ ਖੇਤਰ ਵਿਚ ਤਰੱਕੀ ਵੱਲ ਵੱਧ ਰਿਹਾ ਹੈ ਅਤੇ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਚਨਬੱਧ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਡੇਰਾ ਗੁਰੂਸਰ ਖੁੱਡਾ ਦੇ ਮੁੱਖ ਸੇਵਾਦਾਰ ਸੰਤ ਤੇਜਾ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਲਕਸ਼ ਅਤੇ ਵਿੱਦਿਅਕ ਖੇਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਆਈਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ | ਇਸ ਮੌਕੇ ਮਾ ਬਲਵੀਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ | ਇਸ ਮੌਕੇ ਪੰਚਾਇਤ ਸੰਮਤੀ ਟਾਂਡਾ ਦੀ ਚੇਅਰ ਪਰਸਨ ਬਲਜੀਤ ਕੌਰ, ਸੰਮਤੀ ਮੈਂਬਰ ਐਡਵੋਕੇਟ ਮਨਦੀਪ ਕਲਸੀਆਂ, ਸਰਪੰਚ ਹਰਬੰਸ ਸਿੰਘ ਖੁੱਡਾ, ਸਾਬਕਾ ਸਰਪੰਚ ਜਸਵੀਰ ਸਿੰਘ ਖੁੱਡਾ, ਸਾਬਕਾ ਬਲਾਕ ਸੰਮਤੀ ਮੈਂਬਰ ਅਸ਼ੋਕ ਸੈਣੀ, ਐਸ. ਡੀ. ਓ. ਜਸਬੀਰ ਸਿੰਘ ਖੁੱਡਾ, ਧਰਮ ਸਿੰਘ, ਸੁਖਵਿੰਦਰ ਸਿੰਘ ਬੰਟੀ, ਵਰਿੰਦਰ ਸਿੰਘ ਖੁੱਡਾ, ਲੈਕ. ਬਲਵੀਰ ਸਿੰਘ, ਲੈਕ. ਜਸਵਿੰਦਰ ਸਿੰਘ ਰਾਜਾ, ਲੈਕ. ਰੇਖਾ ਸ਼ਰਮਾ, ਲੈਕ ਸੁਨੀਤਾ ਦੇਵੀ, ਲੈਕ. ਮੰਜੂਸ਼ਾ, ਲੈਕ. ਸੰਗੀਤ ਕੌਰ, ਲੈਕ. ਗੁਰਵਿੰਦਰ ਕੌਰ, ਲੈਕ. ਭੁਪਿੰਦਰ ਸਿੰਘ, ਲੈਕ. ਸੁਨੀਲ ਕੁਮਾਰ, ਲੈਕ. ਰਾਕੇਸ਼ ਸੈਣੀ, ਲੈਕ ਰਾਜਵੰਤ ਕੌਰ, ਲਖਵਿੰਦਰ ਸਿੰਘ ਡੀ. ਪੀ. ਈ., ਜੀਵਨ ਜੋਤੀ, ਗੀਤਾ ਦੇਵੀ, ਰਾਜਵਿੰਦਰ ਕੌਰ, ਅਮਨਦੀਪ ਕੌਰ, ਨਵਦੀਪ ਕੌਰ, ਸਤਬੀਰ ਭਾਟੀਆ, ਗੁਰਪ੍ਰੀਤ ਸਿੰਘ, ਹਰਦਿਆਲ ਸਿੰਘ ਹਾਜਰ ਸਨ |