29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਜਨਤਾ ਨੇ ਸੂਝ-ਬੂਝ ਨਾਲ ਵੋਟਾਂ ਦਾ ਪ੍ਰਯੋਗ ਕੀਤਾ-ਸੁਸ਼ੀਲ ਪਿੰਕੀ

Ad Position 21
No active advertisement
ਅਜੀਤ ਡੈਸਕ 08-05-2026
ਤਲਵਾੜਾ, 7 ਮਈ (ਮਨੀਸ਼ਾ ਮਹਿਤਾ)- ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੁਆਰਾ ਪੂਰਨ ਬਹੁਮਤ ਨਾਲ ਜਿੱਤ ਹਾਸਲ ਕੀਤੀ ਅਤੇ ਜਨਤਾ ਨੇ ਵੀ ਪੂਰੇ ਸੂਝ ਬੂਝ ਨਾਲ ਵੋਟਾਂ ਦਾ ਪ੍ਰਯੋਗ ਕੀਤਾ ਹੈ | ਇਹ ਪ੍ਰਗਟਾਵਾ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਸਾਬਕਾ ਮੈਂਬਰ ਭਾਜਪਾ ਕਾਰਜਕਾਰਨੀ ਜ਼ਿਲ੍ਹਾ ਰੋਪੜ ਨੇ ਭਾਜਪਾ ਆਗੂਆਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਕੀਤਾ | ਪਿੰਕੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਜਨਤਾ ਨੇ ਬਿਨਾ ਕਿਸੇ ਡਰ ਅਤੇ ਮਮਤਾ ਬੈਨਰਜੀ ਦੀ ਗੁੰਡਾਗਰਦੀ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਆਪਣੀ ਸੂਝਬੂਝ ਨਾਲ ਭਾਜਪਾ ਦੇ ਪੱਖ 'ਚ ਵੋਟਾਂ ਦਾ ਪ੍ਰਯੋਗ ਕਰਕੇ ਭਾਜਪਾ ਨੂੰ ਜਿੱਤ ਦੁਆਈ ਹੈ ਅਤੇ ਇਹ ਜਿੱਤ ਪਾਰਟੀ ਹਾਈਕਮਾਨ ਦੇ ਨਾਲ-ਨਾਲ ਉੱਥੋਂ ਦੇ ਮਿਹਨਤੀ ਜੁਝਾਰੂ ਵਰਕਰਾਂ ਦੀ ਬਦੌਲਤ ਹੋਈ ਹੈ | ਇਸ ਮੌਕੇ ਭਾਜਪਾ ਵਰਕਰਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਡਾ. ਧਰੁੱਵ ਸਿੰਘ, ਰਮਨ ਕੌਲ, ਕੁਲਜੀਤ ਸਿੰਘ, ਕੁਲਦੀਪ ਚਤਰੂ, ਸ਼ਮਸ਼ੇਰ ਸਿੰਘ, ਵਿਨਾਇਕ ਸ਼ਰਮਾ ਆਦਿ ਤੋਂ ਇਲਾਵਾ ਸਮੂਹ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਇਸ ਕੰਪਿਊਟਰ ਵਲੋਂ ਸਾਈਬਰ ਸੁਰੱਖਿਆ ਵਿਸ਼ੇ 'ਤੇ ਸੈਮੀਨਾਰ ਅਗਲੀ ਖ਼ਬਰ 'ਪੂੰਜੀਵਾਦ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ' ਵਿਸ਼ੇ 'ਤੇ ਵਿਚਾਰ ਗੋਸ਼ਟੀ ਕਰਵਾਈ
Ad Position 24