ਭੰਗਾਲਾ, 8 ਮਈ (ਬਲਵਿੰਦਰਜੀਤ ਸਿੰਘ ਸੈਣੀ)-ਭੰਗਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਹੋਈ, ਜਿਸ ਦੀ ਅਗਵਾਈ ਸ਼ਿਵ ਰਾਮ ਮਹਿਤਾਬਪੁਰ ਨੇ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੰਦੀਪ ਮਿਨਹਾਸ ਪ੍ਰਦੇਸ਼ ਕਾਰਜਕਰਨੀ ਮੈਂਬਰ ਪੰਜਾਬ ਹਾਜ਼ਰ ਹੋਏ | ਇਸ ਮੌਕੇ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ ਸੰਦੀਪ ਮਿਨਹਾਸ ਪ੍ਰਦੇਸ਼ ਕਾਰਜਕਰਨੀ ਮੈਂਬਰ ਪੰਜਾਬ ਨੇ ਕਿਹਾ ਕਿ ਬੰਗਾਲ, ਆਸਾਮ ਤੇ ਪੇਂਡੇਚਰੀ ਦੀ ਜਿੱਤ ਤੋਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਨੂੰ ਇਕ ਵੱਡਾ ਹੁੰਗਾਰਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਤੇ ਪੰਜਾਬੀ ਅੱਜ ਭਾਰਤੀ ਜਨਤਾ ਪਾਰਟੀ ਦੀ ਰਹਿਨੁਮਾਈ ਵਿਚ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਦੇਖ ਰਿਹਾ ਹੈ | ਇਸ ਮੌਕੇ ਬੰਗਾਲ ਵਿਚ ਜਿਥੋਂ ਦੌਰਾਨ ਵਰਕਰਾਂ ਨੇ ਇਕ ਦੂਜੇ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾਇਆ ਗਿਆ | ਇਸ ਮੌਕੇ ਸੂਰਜ ਠਾਕਰ ਭੰਗਾਲਾ, ਠਾਕੁਰ ਵਿਕਰਮ ਸਿੰਘ ਮੁਸ਼ਾਹਿਬਪੁਰ, ਪਰਸ਼ੋਤਮ ਸਾਬਕਾ ਸਰਪੰਚ ਭੰਗਾਲਾ, ਸ਼ਿਵ ਠਾਕੁਰ ਭੰਗਾਲਾ, ਓਾਕਾਰ ਸਿੰਘ ਪਲਾਕੀ, ਪਰਸ਼ੋਤਮ ਸਿੰਘ ਮੌਜੋਵਾਲ, ਡਾ. ਰਜਿੰਦਰ ਬਿੱਟੂ ਮਾਨਸਰ, ਜਤਿੰਦਰ ਸੋਨੂ ਪੂਰਵ ਬਲਾਕ ਸੰਮਤੀ ਮੈਂਬਰ ਮਾਨਸਰ, ਸੁਭਾਸ਼ ਠਾਕੁਰ ਪਿੰਡ ਸਲੋਵਾਲ, ਨੰਬਰਦਾਰ ਸੋਮਰਾਜ ਸਲੋਵਾਲ, ਕਰਮ ਸਿੰਘ ਸਹੋਤਾ, ਸੰਦੀਪ ਸਲਾਰੀਆ ਸਹੋਤਾ, ਸੰਜੀਵ ਠਾਕੁਰ ਸਹੋਤਾ ਆਦਿ ਵਰਕਰ ਮੌਜੂਦ ਸਨ |