30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਸ਼ੀਲੀਆਂ ਗੋਲੀਆਂ ਸਮੇਤ 3 ਕਾਬੂ

Ad Position 21
No active advertisement
ਅਜੀਤ ਡੈਸਕ 09-05-2026
ਮਾਹਿਲਪੁਰ, 8 ਮਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ 98 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਹਰਬੰਸ ਗੇਟ ਮਾਹਿਲਪੁਰ ਸਾਈਡ ਤੋਂ ਬੀ. ਡੀ. ਓ. ਕਾਲੋਨੀ ਤੋਂ ਹੁੰਦੇ ਹੋਏ ਪਿੰਡ ਬਘੋਰੇ ਸਾਈਡ ਨੂੰ ਜਾ ਰਹੇ ਸੀ ਤਾਂ ਸਾਹਮਣੇ ਤਿੰਨ ਨੌਜਵਾਨ ਖੜੇ੍ਹ ਦਿਖਾਈ ਦਿੱਤੇ ਜਿਨ੍ਹਾਂ ਦੀ ਸ਼ੱਕ ਆਧਾਰ 'ਤੇ ਨਵਦੀਪ ਸਿੰਘ ਉਰਫ਼ ਨਵ ਪੁੱਤਰ ਦਰਸ਼ਨ ਸਿੰਘ ਵਾਸੀ ਸੈਲਾ ਖ਼ੁਰਦ ਦੀ ਤਲਾਸ਼ੀ ਲੈਣ 'ਤੇ 98 ਖੁਲੀਆ ਨਸ਼ੀਲੀਆਂ ਗੋਲੀਆਂ ਤੇ ਪ੍ਰੇਮ ਕੁਮਾਰ ਉਕਤ ਦੀ ਤਲਾਸ਼ੀ ਕਰਨ ਤੇ ਉਸ ਤੋਂ ਇਕ ਲਾਈਟਰ ਤੇ ਸ਼ੁਭਮ ਉਕਤ ਦੇ ਹੱਥ 'ਚ ਫੜਿਆ ਹੋਇਆ 50 ਰੁਪਏ ਦਾ ਨੋਟ ਅਤੇ ਸਿਲਵਰ ਪੰਨੀ ਜਿਸਤੇ ਮੈਲਟ ਨਸ਼ੀਲਾ ਪਦਾਰਥ ਲੱਗਾ ਹੋਇਆ ਬਰਾਮਦ ਹੋਇਆ | ਸ਼ੁਭਮ ਪੁੱਤਰ ਰਾਕੇਸ਼ ਕੁਮਾਰ ਵਾਸੀ ਟਾਹਲੀਵਾਲ ਥਾਣਾ ਹਰੋਲੀ ਜ਼ਿਲ੍ਹਾ ਊਨਾ ਦੱਸਿਆ |
Ad Position 22
No active advertisement
ਪਿਛਲੀ ਖ਼ਬਰ ਸੂਸਾਂ ਦੇ ਮੇਲੇ 'ਤੇ ਨਿਸ਼ਾਨ ਸਾਹਿਬ 'ਤੇ ਸੋਨੇ ਦਾ ਛਤਰ ਚੜ੍ਹਾਇਆ ਜਾਵੇਗਾ-ਪ੍ਰਬੰਧਕ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
Ad Position 24