30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬੇਕਾਬੂ ਟਰੱਕ ਚਾਲਕ ਨੇ ਮਾਰੀ ਚਾਰ ਲੋਕਾਂ ਨੂੰ ਟੱਕਰ, 2 ਦੀ ਮÏਤ, 2 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 09-05-2026
ਟਾਂਡਾ ਉੜਮੁੜ, 8 ਮਈ (ਦੀਪਕ ਬਹਿਲ, ਸੈਣੀ, ਗੁਰਾਇਆ)-ਇਕ ਬੇਕਾਬੂ ਟਰੱਕ ਚਾਲਕ ਵਲੋਂ ਚਾਰ ਲੋਕਾਂ ਨੂੰ ਟੱਕਰ ਮਾਰਨ ਤੇ ਇਕ ਅÏਰਤ ਸਮੇਤ ਦੋ ਲੋਕਾਂ ਦੀ ਮੌਕੇ 'ਤੇ ਮÏਤ ਹੋ ਗਈ ਜਦਕਿ ਦੋ ਵਿਅਕਤੀ ਜ਼ਖ਼ਮੀ ਹੋ ਗਏ | ਮਿ੍ਤਕਾਂ ਦੀ ਪਛਾਣ ਅਸ਼ਵਨੀ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਅਹਿਆਪੁਰ ਤੇ ਹਰਭਜਨ ਕÏਰ ਪਤਨੀ ਬਲਵਿੰਦਰ ਸਿੰਘ ਵਾਸੀ ਮਿਆਣੀ ਥਾਣਾ ਟਾਂਡਾ ਵਜੋਂ ਹੋਈ ਜਦਕਿ ਜ਼ਖ਼ਮੀਆਂ ਦੀ ਪਛਾਣ ਸਰਵਣ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਪੱਸੀ ਬੇਟ ਤੇ ਅਵਤਾਰ ਸਿੰਘ ਕਾਲਾ ਪੁੱਤਰ ਗੋਪਾਲ ਸਿੰਘ ਵਾਸੀ ਮਿਆਣੀ ਥਾਣਾ ਟਾਂਡਾ ਵਜੋਂ ਹੋਈ | ਜਾਣਕਾਰੀ ਅਨੁਸਾਰ ਦੇਰ ਸ਼ਾਮ ਅਸ਼ਵਨੀ ਕੁਮਾਰ ਆਪਣੇ ਦੋ ਲੜਕੀਆਂ ਤੇ ਪਤਨੀ ਸਮੇਤ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਿਆਣੀ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਗੁਰਦੁਆਰਾ ਸ੍ਰੀ ਪੁਲ ਪੁਖਤਾ ਸਾਹਿਬ ਦੇ ਨੇੜੇ ਪਹੁੰਚਿਆ ਤਾਂ ਕਿਸੇ ਕਾਰਨ ਮੋਟਰਸਾਈਕਲ ਰੋਕ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਪਿੱਛਿਉਂ ਟਾਂਡਾ ਵਾਲੇ ਪਾਸੇ ਤੋਂ ਆਏ ਇਕ ਬੇਕਾਬੂ ਟਰੱਕ ਨੇ ਅਸ਼ਵਨੀ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਮÏਤ ਹੋ ਗਈ | ਟਰੱਕ ਚਾਲਕ ਮੌਕੇ ਤੋਂ ਟਰੱਕ ਸਮੇਤ ਫ਼ਰਾਰ ਹੋ ਗਿਆ | ਬਾਅਦ ਇਸ ਬੇਕਾਬੂ ਟਰੱਕ ਚਾਲਕ ਨੇ ਮਿਆਣੀ ਸੜਕ 'ਤੇ ਗੁਰਦੁਆਰਾ ਪੁਲ ਪੁਖਤਾ ਸਾਹਿਬ ਤੋਂ ਸੇਵਾ ਕਰਕੇ ਵਾਪਸ ਜਾ ਰਹੀ ਇਕ ਅÏਰਤ ਹਰਭਜਨ ਕੌਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਵੀ ਮੌਕੇ 'ਤੇ ਮÏਤ ਹੋ ਗਈ | ਇਸ ਤੋਂ ਬਾਅਦ ਇਸ ਬੇਕਾਬੂ ਟਰੱਕ ਚਾਲਕ ਨੇ ਮਿਆਣੀ ਸੜਕ 'ਤੇ ਇਕ ਮਰੂਤੀ ਆਰਟਿਗਾ ਕਾਰ ਜਿਸ ਵਿਚ 7 ਲੋਕ ਸਵਾਰ ਸਨ, ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਚਾਲਕ ਸਰਵਣ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਕਾਰ 'ਚ ਬੈਠੇ ਬਾਕੀ ਪਰਿਵਾਰਕ ਮੈਂਬਰਾਂ ਸਰਕਾਰੀ ਹਸਪਤਾਲ ਦਸੂਹਾ ਦਾਖਲ ਕਰਵਾਇਆ ਜਿਥੇ ਉਹ ਜ਼ੇਰੇ ਇਲਾਜ ਹੈ | ਇਸ ਤੋਂ ਬਾਅਦ ਉਕਤ ਟਰੱਕ ਚਾਲਕ ਨੇ ਮਿਆਣੀ ਸੜਕ 'ਤੇ ਜਾ ਰਹੇ ਇਕ ਮੋਟਰਸਾਈਕਲ ਸਵਾਰ ਅਵਤਾਰ ਸਿੰਘ ਕਾਲਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਮÏਕੇ 'ਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਬਖਤਾਵਰ ਸਿੰਘ ਦੀ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆਂ ਜਿਥੇ ਡਾਕਟਰਾਂ ਜ਼ਖ਼ਮੀ ਦੀ ਗੰਭੀਰ ਹਾਲਤ ਵੇਖਦੇ ਹੋਏ ਅੱਗੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਨ੍ਹਾਂ ਹਾਦਸਿਆਂ ਦੀ ਸੂਚਨਾ ਮਿਲਣ 'ਤੇ ਟਾਂਡਾ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਟਰੱਕ ਨੂੰ ਚਾਲਕ ਸਮੇਤ ਕਾਬੂ ਕਰ ਲਿਆ ਤੇ ਮਿ੍ਤਕਾ ਦੀਆਂ ਲਾਸ਼ਾਂ ਆਪਣੇ ਕਬਜ਼ੇ 'ਚ ਲੈ ਕੇ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਇੰਜ: ਹਰਮਿੰਦਰ ਸਿੰਘ ਨੇ ਡਿਪਟੀ ਚੀਫ਼ ਇੰਜੀਨੀਅਰ ਪਾਵਰਕਾਮ ਸਰਕਲ ਹੁਸ਼ਿਆਰਪੁਰ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਸੂਸਾਂ ਦੇ ਮੇਲੇ 'ਤੇ ਨਿਸ਼ਾਨ ਸਾਹਿਬ 'ਤੇ ਸੋਨੇ ਦਾ ਛਤਰ ਚੜ੍ਹਾਇਆ ਜਾਵੇਗਾ-ਪ੍ਰਬੰਧਕ
Ad Position 24