ਮੁਕੇਰੀਆਂ, 8 ਮਈ (ਰਾਮਗੜ੍ਹੀਆ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ 'ਚ ਅਥਾਹ ਵਿਕਾਸ ਕਰਵਾਇਆ, ਜਿਸ ਤੋਂ ਬੌਖਲਾਏ ਵਿਰੋਧੀ ਪਾਰਟੀਆਂ ਦੇ ਆਗੂ ਹੁਣ ਬਿਨਾਂ ਕਿਸੇ ਵਜ੍ਹਾਂ ਤੋਂ ਧਰਨੇ ਪ੍ਰਦਰਸ਼ਨ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਅਜਿਹਾ ਕਰਕੇ ਉਹ 'ਆਪ' ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਨਹੀਂ ਕਰ ਸਕਦੇ | ਇਹ ਪ੍ਰਗਟਾਵਾ ਹਲਕਾ ਇੰਚਾਰਜ 'ਆਪ' ਪ੍ਰੋ. ਜੀ. ਐਸ. ਮੁਲਤਾਨੀ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਹਾਜੀਪੁਰ ਤੋਂ ਮਾਨਸਰ, ਪੰਜਾਬ ਐਂਡ ਸਿੰਧ ਬੈਂਕ ਤੋਂ ਲੈ ਕੇ ਅਟੱਲਗੜ੍ਹ, ਤੂਰਾਂ ਤੋਂ ਘਲੀਆ, ਨੌਸ਼ਹਿਰਾ ਪੱਤਣ ਵਾਲੀ ਸੜਕ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ | ਉਨ੍ਹਾਂ ਕਿਹਾ ਵਿਰੋਧੀਆਂ ਕੋਲ 'ਆਪ' ਸਰਕਾਰ ਦੇ ਖ਼ਿਲਾਫ਼ ਬੋਲਣ ਲਈ ਕੋਈ ਮੁੱਦਾ ਨਹੀਂ ਜਿਸ ਕਰਕੇ ਉਹ ਬਿਨਾਂ ਕਿਸੇ ਸਬੂਤ ਤੋਂ ਝੂਠੀਆਂ ਸਾਜਿਸ਼ਾਂ ਘੜ ਕੇ ਸਰਕਾਰ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ | ਪ੍ਰੋ. ਮੁਲਤਾਨੀ ਨੇ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਅੰਦਰ ਰਿਕਾਰਤ ਤੋੜ ਵਿਕਾਸ ਕਰਵਾਇਆ ਜੋ ਪਹਿਲੀਆਂ ਸਰਕਾਰ ਕਦੇ ਵੀ ਨਹੀਂ ਕਰਵਾ ਸਕੀਆਂ |