29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਡਰੀਮਲੈਂਡ 'ਚ ਮਨੋਰੰਜਕ ਦੌਰਾ

Ad Position 21
No active advertisement
ਅਜੀਤ ਡੈਸਕ 09-05-2026
ਮੁਕੇਰੀਆਂ, 8 ਮਈ (ਰਾਮਗੜ੍ਹੀਆ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਲੋਂ ਕਲਾਸ ਤੀਸਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਡਰੀਮਲੈਂਡ (ਐਮਿਊਜ਼ਮੈਂਟ ਤੇ ਵਾਟਰ ਪਾਰਕ) ਕਾਲਾ ਬੱਕਰਾ ਵਿਚ ਇਕ ਮਨੋਰੰਜਕ ਦੌਰੇ ਦਾ ਆਯੋਜਨ ਕੀਤਾ | ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ, ਮਾਨਸਿਕ ਤਾਜ਼ਗੀ ਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ | ਇਹ ਮਨੋਰੰਜਕ ਦੌਰਾ ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ. ਮੁਲਤਾਨੀ, ਨੀਰੂ ਮੁਲਤਾਨੀ ਤੇ ਪਿ੍ੰਸੀਪਲ ਅਰਚਨਾ ਸੂਦਨ ਦੀ ਰਹਿਨੁਮਾਈ ਹੇਠ ਸਫਲਤਾ-ਪੂਰਵਕ ਆਯੋਜਿਤ ਕੀਤਾ | ਸਕੂਲ ਦੇ ਅਧਿਆਪਕਾਂ ਦੀ ਦੇਖ-ਰੇਖ ਤੇ ਮਾਰਗ ਦਰਸ਼ਨ ਹੇਠ ਯਾਤਰਾ ਪੂਰੀ ਤਰ੍ਹਾਂ ਸੁਰੱਖਿਅਤ, ਅਨੁਸ਼ਾਸਿਤ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈ | ਡਰੀਮਲੈਂਡ ਪਹੁੰਚਦੇ ਹੀ ਵਿਦਿਆਰਥੀਆਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਨ੍ਹਾਂ ਨੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ 'ਚ ਵੱਧ-ਚੜ੍ਹ ਕੇ ਭਾਗ ਲਿਆ | ਵਿਦਿਆਰਥੀਆਂ ਨੇ ਕੋਲੰਬਸ ਰਾਈਡ, ਬ੍ਰੇਕ ਡਾਂਸ, ਡਰੈਗਨ ਟਰੇਨ, ਜਾਇੰਟ ਵੀਲ, ਮਿੱਕੀ ਮਾਊਸ ਰਾਈਡ, ਪੈਂਡੂਲਮ ਰਾਈਡ ਤੇ ਰੇਸਿੰਗ ਕਾਰ ਵਰਗੀਆਂ ਰੋਮਾਂਚਕ ਰਾਈਡਜ਼ ਦਾ ਭਰਪੂਰ ਅਨੰਦ ਮਾਣਿਆ | ਇਸ ਤੋਂ ਇਲਾਵਾ ਵਾਟਰ ਪਾਰਕ ਬੱਚਿਆਂ ਦੇ ਆਕਰਸ਼ਨ ਦਾ ਮੁੱਖ ਕੇਂਦਰ ਰਿਹਾ, ਜਿਥੇ ਵਿਦਿਆਰਥੀਆਂ ਨੇ ਵੇਵ ਪੂਲ, ਰੇਨ ਡਾਂਸ ਤੇ ਵਾਟਰ ਸਲਾਈਡਜ਼ ਦਾ ਖ਼ੂਬ ਲੁਤਫ਼ ਉਠਾਇਆ | ਠੰਢੇ ਪਾਣੀ ਦੀਆਂ ਫੁਹਾਰਾਂ, ਸੰਗੀਤ ਦੀਆਂ ਮਿੱਠੀਆਂ ਧੁਨਾਂ ਅਤੇ ਖ਼ੁਸ਼ਗਵਾਰ ਮਾਹੌਲ ਨੇ ਪੂਰੇ ਦੌਰੇ ਨੂੰ ਯਾਦਗਾਰ ਬਣਾ ਦਿੱਤਾ | ਵਿਦਿਆਰਥੀਆਂ ਨੇ ਇਸ ਯਾਤਰਾ ਦਾ ਭਰਪੂਰ ਅਨੰਦ ਮਾਣਿਆ ਤੇ ਇਸ ਨੂੰ ਆਪਣੇ ਜੀਵਨ ਦੇ ਯਾਦਗਾਰ ਪਲਾਂ 'ਚ ਸ਼ਾਮਿਲ ਕੀਤਾ | ਸਕੂਲ ਪ੍ਰਬੰਧਨ ਨੇ ਇਸ ਸਫਲ ਆਯੋਜਨ ਲਈ ਸਾਰੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ 'ਚ ਵੀ ਅਜਿਹੇ ਗਿਆਨ ਵਰਧਕ ਅਤੇ ਮਨੋਰੰਜਕ ਪ੍ਰੋਗਰਾਮ ਆਯੋਜਿਤ ਕਰਨ ਦੀ ਇੱਛਾ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਹੋਟ ਸਪੋਟ ਏਰੀਏ 'ਚ ਕੀਤਾ ਸਰਵੇ-ਜਗੀਰ ਲਾਲ ਅਗਲੀ ਖ਼ਬਰ ਸੰਗੀਤਾ ਮਿੱਤਲ ਵਲੋਂ ਹੁਸ਼ਿਆਰਪੁਰ 'ਚ 'ਤਨਿਸ਼ਕ' ਦੇ ਨਵੇਂ ਸਟੋਰ ਦਾ ਉਦਘਾਟਨ
Ad Position 24