ਟਾਂਡਾ ਉੜਮੁੜ, 8 ਮਈ (ਭਗਵਾਨ ਸਿੰਘ ਸੈਣੀ)-ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਕਰਵਾਏ ਸਮਾਗਮ ਦੌਰਾਨ ਸਿੱਖ ਮਾਰਸ਼ਲ ਆਰਟ ਗਤਕਾ 'ਚ ਸੋਨ ਤਗਮਾ ਜੇਤੂ ਰਹੇ ਰਾਜ ਕਰੇਗਾ ਖ਼ਾਲਸਾ ਗਤਕਾ ਅਖਾੜਾ ਟਾਂਡਾ ਦੇ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਸੇਵਾਦਾਰ ਬਾਬਾ ਕੁਲਦੀਪ ਸਿੰਘ ਤੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਵਲੋਂ ਸਨਮਾਨ ਸਮਾਰੋਹ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲ ਦੇ ਮੁੱਖ ਸੇਵਾਦਾਰ ਭਾਈ ਮਨਜੋਤ ਸਿੰਘ ਤਲਵੰਡੀ ਨੇ ਇੰਟਰ ਯੂਨੀਵਰਸਿਟੀ ਤੇ ਨੈਸ਼ਨਲ ਪੱਧਰ 'ਤੇ ਸੋਨ ਤਗਮਾ ਜੇਤੂ ਗੁਰਕੀਰਤ ਸਿੰਘ ਤੇ ਯੂਨੀਵਰਸਿਟੀ 'ਚ ਸੋਨ ਤਗਮਾ ਜੇਤੂ ਜਸਕੀਰਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਬਾਬਾ ਕੁਲਦੀਪ ਸਿੰਘ, ਭਾਈ ਮਨਜੋਤ ਸਿੰਘ ਤਲਵੰਡੀ ਤੇ ਭਾਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਕੀਰਤ ਸਿੰਘ ਨੇ ਕੋਟਾ ਰਾਜਸਥਾਨ 'ਚ ਹੋਏ ਇੰਟਰ ਯੂਨੀਵਰਸਿਟੀ ਗਤਕਾ ਮੁਕਾਬਲਿਆਂ ਤੇ ਕੀਰਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਕਲਚਰ ਗਤਕਾ ਮੁਕਾਬਲਿਆਂ 'ਚ ਸੋਨ ਤਗਮਾ ਪ੍ਰਾਪਤ ਕਰਕੇ ਰਾਜ ਕਰੇਗਾ ਖ਼ਾਲਸਾ ਗਤਕਾ ਅਖਾੜਾ ਟਾਂਡਾ, ਆਪਣਾ, ਆਪਣੇ ਮਾਤਾ-ਪਿਤਾ ਤੇ ਟਾਂਡਾ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਖਿਡਾਰੀ ਨੈਸ਼ਨਲ ਪੱਧਰ 'ਤੇ ਗਤਕੇ 'ਚ ਸੋਨ ਤਗਮਾ ਪ੍ਰਾਪਤ ਕਰ ਚੁੱਕੇ ਹਨ ਜੋ ਕਿ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਰਵਿੰਦਰ ਸਿੰਘ ਰਵੀ, ਸ਼ਰਨਜੀਤ ਸਿੰਘ, ਤਜਿੰਦਰ ਸਿੰਘ, ਨੰਬਰਦਾਰ ਇਕਬਾਲ ਸਿੰਘ ਸਾਬੀ, ਜੀਤ ਸਿੰਘ ਮੂਨਕ, ਪ੍ਰਭ ਕਰਨ ਸਿੰਘ, ਸੰਦੀਪ ਸਿੰਘ ਕੁਰਾਲਾ, ਬਲਵੀਰ ਸਿੰਘ ਬੀਰਾ, ਜਸਪ੍ਰੀਤ ਸਿੰਘ ਸੈਣੀ, ਹਰਪ੍ਰੀਤ ਬੱਬੂ ਮੂਨਕ, ਕੁਲਜੀਤ ਸਿੰਘ ਸੋਨਾ ਯੂ. ਐੱਸ. ਏ., ਸਰਪੰਚ ਸੁਖਨਿੰਦਰ ਸਿੰਘ ਤੋਂ ਇਲਾਵਾ ਹੋਰ ਸੇਵਾਦਾਰ ਵੀ ਹਾਜ਼ਰ ਸਨ |