ਗੜ੍ਹਸ਼ੰਕਰ, 8 ਮਈ (ਧਾਲੀਵਾਲ)-ਗੁਰਦੁਆਰਾ ਸ਼ਹੀਦ ਗੰਜ ਪਿੰਡ ਅਕਾਲਗੜ੍ਹ ਵਿਕੇ 98ਵਾਂ ਸਾਲਾਨਾ ਜੋੜ ਮੇਲਾ 10 ਮਈ ਤੋਂ 12 ਮਈ ਤੱਕ ਕਰਵਾਇਆ ਜਾ ਰਿਹਾ ਹੈ | ਇਸ ਮੌਕੇ 10 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨਗਰ 'ਚ ਨਗਰ ਕੀਰਤਨ ਸਜਾਇਆ ਜਾਵੇਗਾ | ਜੋੜ ਮੇਲੇ 'ਚ ਢਾਡੀ ਕਸ਼ਮੀਰ ਸਿੰਘ ਕਾਦਰ, ਢਾਡੀ ਗੁਰਦੀਪ ਸਿੰਘ ਉੜਾਪੜ, ਬੀਬੀ ਜਸਪ੍ਰੀਤ ਕੌਰ ਡੋਗਰਪੁਰ ਵਾਲੇ, ਗਿਆਨੀ ਹਰਦੀਪ ਸਿੰਘ ਸਾਧੜਾ, ਗਿਆਨੀ ਮੇਜਰ ਸਿੰਘ ਖਾਲਸਾ, ਬਾਬਾ ਗੁਲਾਬ ਸਿੰਘ, ਗਿਆਨੀ ਪਿ੍ਤਪਾਲ ਸਿੰਘ, ਗਿਆਨੀ ਜਰਨੈਲ ਸਿੰਘ ਬੈਂਸ, ਭਾਈ ਲਖਵਿੰਦਰ ਸਿੰਘ, ਗਿਆਨੀ ਮਲਕੀਤ ਸਿੰਘ ਪਪਰਾਲੀ ਆਦਿ ਰਾਗੀ, ਢਾਡੀ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ | ਆਸਾ ਦੀ ਵਾਰ ਦਾ ਕੀਰਤਨ ਗਿਆਨੀ ਬਲਵੀਰ ਸਿੰਘ ਵਲੋਂ ਕੀਤਾ ਜਾਵੇਗਾ ਤੇ ਸਟੇਜ ਦੀ ਕਾਰਵਾਈ ਹੈੱਡ ਗ੍ਰੰਥੀ ਗਿਆਨੀ ਇਕਬਾਲ ਸਿੰਘ ਖਾਲਸਾ ਵਲੋਂ ਚਲਾਈ ਜਾਵੇਗੀ |