27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪੰਜ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 11-05-2026
ਮੁਕੇਰੀਆਂ, 10 ਮਈ (ਰਾਮਗੜ੍ਹੀਆ)-ਪੁਲਿਸ ਥਾਣਾ ਖੇਤਰ ਅਧੀਨ ਪੈਂਦੇ ਇਲਾਕੇ ਵਿਚ ਸ਼ੱਕੀ ਹਾਲਤ ਵਿਚ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਪੰਜ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮੁਕੇਰੀਆਂ ਪੁਲਿਸ ਨੇ ਮਿ੍ਤਕ ਬਖਸ਼ੀਸ਼ ਕੌਰ ਪਤਨੀ ਓਮ ਪ੍ਰਕਾਸ਼ ਵਾਸੀ ਧੀਰੋਵਾਲ, ਥਾਣਾ ਮੁਕੇਰੀਆਂ ਦੇ ਬਿਆਨ ਤੇ ਮਿਲੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਕਾਰਵਾਈ ਕੀਤੀ ਹੈ | ਮੁਕੇਰੀਆਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਮਿ੍ਤਕ ਬਖਸ਼ੀਸ਼ ਕੌਰ ਦੀ ਮਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਵਿਜੇ ਕੁਮਾਰ (34) ਦਾ ਵਿਆਹ ਕਿਸ਼ੋਰੀ ਲਾਲ ਵਾਸੀ ਚੱਕ ਕਲਾ ਦੀ ਧੀ ਸ਼ਿਵਾਨੀ ਨਾਲ ਹੋਇਆ ਸੀ | ਪਰਿਵਾਰਕ ਮੈਂਬਰਾਂ ਅਨੁਸਾਰ ਪਰਿਵਾਰਕ ਝਗੜੇ ਕਾਰਨ ਉਹ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ | ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਮਿ੍ਤਕ ਦੀ ਮਾਂ ਨੇ ਆਪਣੇ ਬਿਆਨ ਵਿਚ ਦੋਸ਼ ਲਗਾਇਆ ਹੈ ਕਿ 17 ਜਨਵਰੀ, 2026 ਨੂੰ ਸ਼ਿਵਾਨੀ ਦੇ ਜਨਮ ਦਿਨ ਮੌਕੇ ਉਸ ਦਾ ਪੁੱਤਰ ਵਿਜੇ ਕੁਮਾਰ ਉਸਦੇ ਘਰ ਕੇਕ ਡਿਲੀਵਰੀ ਕਰਨ ਗਿਆ ਸੀ | ਜਦੋਂ ਉਹ ਪਹੁੰਚਿਆ ਤਾਂ ਉਸਦੀ ਪਤਨੀ ਸ਼ਿਵਾਨੀ ਘਰ ਮੌਜੂਦ ਨਹੀਂ ਸੀ | ਉਸ ਨੇ ਕੇਕ ਡਿਲੀਵਰੀ ਕੀਤੀ ਤੇ ਵਾਪਸ ਆ ਗਿਆ | ਸ਼ਾਮ 6 ਵਜੇ ਦੇ ਕਰੀਬ ਪਰਿਵਾਰ ਨੂੰ ਇਕ ਡਾਕਟਰ ਦਾ ਫੋਨ ਆਇਆ ਜਿਸ ਵਿਚ ਦੱਸਿਆ ਗਿਆ ਕਿ ਵਿਜੇ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਅਤੇ ਉਸ ਦਾ ਮੁਕੇਰੀਆਂ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ | ਉਸ ਦੀ ਗੰਭੀਰ ਹਾਲਤ ਕਾਰਨ ਡਾਕਟਰਾਂ ਨੇ ਉਸ ਨੂੰ ਅੰਮਿ੍ਤਸਰ ਦੇ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਜਾਂਚ ਦੌਰਾਨ ਪੁਲਿਸ ਨੂੰ ਇਕ ਖੁਦਕੁਸ਼ੀ ਨੋਟ ਵੀ ਮਿਲਿਆ, ਜਿਸ ਵਿਚ ਕਥਿਤ ਤੌਰ 'ਤੇ ਕਿਸ਼ੋਰੀ ਲਾਲ ਦੀ ਪਤਨੀ ਰਾਣੀ, ਵਿਜੇ ਕੁਮਾਰ ਦੀ ਪਤਨੀ ਸ਼ਿਵਾਨੀ, ਕਿਸ਼ੋਰੀ ਲਾਲ ਦੇ ਪੁੱਤਰ ਦਲਜੀਤ, ਚੱਕ ਕਲਾ ਦੇ ਰਹਿਣ ਵਾਲੇ ਕਿਸ਼ੋਰੀ ਲਾਲ ਦੀ ਧੀ ਕੋਮਲ ਤੇ ਦਸੂਹਾ ਥਾਣਾ ਬੁੱਧਬਰਕਤ ਦੇ ਰਹਿਣ ਵਾਲੇ ਸਾਲੂ ਦੀ ਪਤਨੀ ਸਪਨਾ ਦੇ ਨਾਂਅ ਲਿਖੇ ਹੋਏ ਹਨ | ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਐਸ. ਕੇ. ਐਮ. ਦੇ ਧਰਨੇ 'ਚ ਸ਼ਮੂਲੀਅਤ ਦਾ ਐਲਾਨ
Ad Position 24