06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦਸਤਾਂ ਤੋਂ ਬਚਾਅ ਲਈ ਓ. ਆਰ. ਐਸ. ਤੇ ਜ਼ਿੰਕ ਦੀ ਵਰਤੋਂ ਕਰੋ-ਡਾ. ਗਰਗ

Ad Position 21
No active advertisement
ਅਜੀਤ ਡੈਸਕ 12-05-2026
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਤਹਿਤ ਦਸਤਾ ਤੋਂ ਬਚਾਅ ਲਈ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਤੇ ਆਮ ਆਦਮੀ ਕਲੀਨਿਕਾਂ 'ਚ ਓ. ਆਰ. ਐਸ. ਤੇ ਜ਼ਿੰਕ ਦੇ ਕਾਰਨਰ ਸਥਾਪਿਤ ਕੀਤੇ ਗਏ ਹਨ | ਜਿਥੇ ਲੋਕਾਂ ਨੂੰ ਮੁਫ਼ਤ ਓ. ਆਰ. ਐਸ. ਦੇ ਪੈਕਟ ਦੇਣ ਦੇ ਨਾਲ ਨਾਲ ਓ. ਆਰ. ਐਸ. ਦਾ ਘੋਲ ਤਿਆਰ ਕਰਨ ਦਾ ਤਰੀਕਾ ਵੀ ਸਿਖਾਇਆ ਜਾਂਦਾ ਹੈ | ਇਸ ਸੰਬੰਧੀ ਡਾ. ਕਟਰ ਸੀਮਾ ਗਰਗ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਗਰਮੀ ਦੇ ਮੌਸਮ ਦੌਰਾਨ ਦਸਤਾਂ (ਡਾਇਰੀਆ) ਦੇ ਕੇਸ ਵੱਧ ਜਾਂਦੇ ਹਨ, ਖ਼ਾਸ ਕਰਕੇ ਬੱਚਿਆਂ 'ਚ ਦਸਤਾਂ ਕਾਰਨ ਸਰੀਰ 'ਚ ਪਾਣੀ ਤੇ ਲੂਣ ਦੀ ਘਾਟ ਹੋ ਜਾਂਦੀ ਹੈ, ਜੋ ਕਿ ਗੰਭੀਰ ਸਥਿਤੀ ਪੈਦਾ ਕਰ ਸਕਦੀ ਹੈ | ਇਸ ਤੋਂ ਬਚਾਅ ਲਈ ਓ. ਆਰ. ਐਸ. (ਓਰਲ ਰੀਹਾਈਡਰੇਸ਼ਨ ਸੋਲਿਊਸ਼ਨ) ਤੇ ਜ਼ਿੰਕ ਦੀ ਵਰਤੋਂ ਬਹੁਤ ਜ਼ਰੂਰੀ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਦਸਤਾਂ ਦੇ ਲੱਛਣ ਦਿਖਾਈ ਦੇਣ 'ਤੇ ਘਰ 'ਚ ਹੀ ਓ. ਆਰ. ਐਸ. ਦਾ ਇਸਤੇਮਾਲ ਕੀਤਾ ਜਾਵੇ ਤੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਕਿਰਨਪ੍ਰੀਤ ਕੌਰ ਧਾਮੀ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਅਗਲੀ ਖ਼ਬਰ ਨਰਸਿੰਗ ਕਾਲਜ ਕੰਧਾਲਾ ਜੱਟਾਂ ਦਾ ਨਤੀਜਾ ਰਿਹਾ ਸੌ ਫ਼ੀਸਦੀ
Ad Position 24