ਮੁਕੇਰੀਆਂ, 13 ਮਈ (ਰਾਮਗੜ੍ਹੀਆ) -ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚੋਂ ਸਰਕਾਰੀ ਹਾਈ ਸਕੂਲ ਜਾਹਿਦਪੁਰ ਕਮਲੂਹ ਦੀ ਵਿਦਿਆਰਥਣ ਰਾਧਿਕਾ ਨੇ ਪੰਜਾਬ ਵਿਚੋਂ 21ਵਾਂ ਸਥਾਨ ਹਾਸਲ ਕਰਕੇ ਇਤਿਹਾਸ ਰਚਿਆ ਹੈ | ਇਸ ਸਬੰਧੀ ਹੈੱਡ ਮਾਸਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਦਾ ਕੁੱਲ ਨਤੀਜਾ ਜਿੱਥੇ 100 ਫ਼ੀਸਦੀ ਰਿਹਾ ਹੈ ਉੱਥੇ ਹੀ ਬਹੁਤੇ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ | ਇਸ ਸਬੰਧੀ ਵਿਦਿਆਰਥਣ ਰਾਧਿਕਾ ਅਤੇ ਉਸ ਦੇ ਮਾਪਿਆਂ ਨੂੰ ਸਕੂਲ ਸੱਦ ਕੇ ਢੋਲ ਧਮਾਕੇ ਦੇ ਨਾਲ ਸਨਮਾਨਿਤ ਕੀਤਾ | ਇਸ ਸਬੰਧੀ ਪਰਸ਼ੋਤਮ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਿਦਿਆਰਥਣ ਰਾਧਿਕਾ ਪਹਿਲੇ ਦਿਨ ਤੋਂ ਹੀ ਡਾਕਟਰ ਬਣਨਾ ਚਾਹੁੰਦੀ ਸੀ ਅਤੇ ਪੜ੍ਹਾਈ ਵਿਚ ਵੀ ਕਾਫ਼ੀ ਹੁਸ਼ਿਆਰ ਹੈ | ਉਨ੍ਹਾਂ ਵਿਦਿਆਰਥਣ ਰਾਧਿਕਾ ਦੀ ਉਪਲਬਧੀ ਨਾਲ ਪੂਰੇ ਸਕੂਲ ਅਤੇ ਇਲਾਕੇ ਅੰਦਰ ਖ਼ੁਸ਼ੀ ਦਾ ਮਾਹੌਲ ਹੈ | ਇਸ ਮੌਕੇ ਸਰਪੰਚ ਦਰਸ਼ਨਾ ਕੁਮਾਰੀ, ਕਮੇਟੀ ਮੈਂਬਰ ਤਿ੍ਪਤਾ ਦੇਵੀ, ਗੁਰਦੀਪ ਕੌਰ, ਰਾਜ ਕੁਮਾਰ, ਕੁਲਵਿੰਦਰ ਕੁਮਾਰ, ਨੀਰਜ ਹਰਚੰਦ, ਸੰਦੀਪ ਠਾਕੁਰ, ਰਾਜੇਸ਼ ਕੁਮਾਰ, ਮੋਨਿਕਾ ਕੁਮਾਰੀ, ਰੀਟਾ ਦੇਵੀ, ਪੂਨਮ, ਹਰਮਿੰਦਰ ਕੌਰ, ਰਿੱਤੂ ਬਾਲਾ ਆਦਿ ਹਾਜ਼ਰ ਸਨ |