03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਚੇਅਰਮੈਨ ਬੌਬੀ ਕੌਸ਼ਲ ਦੀ ਅਗਵਾਈ 'ਚ ਤਲਵਾੜਾ ਬਲਾਕ ਸੰਮਤੀ ਦੀ ਪਹਿਲੀ ਮੀਟਿੰਗ

Ad Position 21
No active advertisement
ਅਜੀਤ ਡੈਸਕ 14-05-2026
ਤਲਵਾੜਾ, 13 ਮਈ (ਮਨੀਸ਼ਾ ਮਹਿਤਾ)-ਤਲਵਾੜਾ ਬਲਾਕ ਸੰਮਤੀ ਦੀ ਪਹਿਲੀ ਮੀਟਿੰਗ ਚੇਅਰਮੈਨ ਬੌਬੀ ਕੌਸ਼ਲ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਬਲਾਕ ਦੀ ਤਰੱਕੀ ਲਈ ਅਹਿਮ ਮਤੇ ਪਾਸ ਕੀਤੇ ਗਏ | ਚੇਅਰਮੈਨ ਬੌਬੀ ਕੌਸ਼ਲ ਨੇ ਦੱਸਿਆ ਕਿ ਦਫ਼ਤਰ ਦੇ ਨਾਲ ਵਾਲੀ ਜਗ੍ਹਾ 'ਤੇ ਜਲਦ ਹੀ ਇਕ ਸੁੰਦਰ ਮਾਰਕੀਟ ਬਣਾਈ ਜਾਵੇਗੀ | ਇਸ ਮੌਕੇ ਬਜਟ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਇਸ ਮੌਕੇ ਬੀ. ਡੀ. ਪੀ. ਓ. ਵਿਕਰਮ ਸਿੰਘ, ਵਾਈਸ ਚੇਅਰਮੈਨ ਜਰਨੈਲ ਸਿੰਘ ਬੰਟੀ, ਰਾਜ ਕੁਮਾਰ ਰਜਵਾਲ, ਮਹਿੰਦਰ ਸਿੰਘ ਜੇ. ਈ., ਰਫ਼ੀਕ ਸਾਬੀ, ਸਰਪੰਚ ਦੁਮੋਆਲ ਠਾ. ਰਮਨਦੀਪ ਸੇਵਾ ਮੁਕਤ, ਸੁਰਿੰਦਰ ਸਿੰਘ, ਅਨੀਤਾ ਡਡਵਾਲ ਆਦਿ ਤੋਂ ਇਲਾਵਾ ਸਮੂਹ ਸੰਮਤੀ ਮੈਂਬਰ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ 'ਆਪ' ਆਗੂ ਤੇ ਤਲਵਾੜਾ ਖੇਤਰ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਟੀ. ਬੀ. ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਬੀ. ਕਾਮ. ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਖ਼ਾਲਸਾ ਕਾਲਜੀਏਟ ਸਕੂਲ ਗੜ੍ਹਸ਼ੰਕਰ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24