31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਐਸ. ਪੀ. ਐਨ. ਕਾਲਜ ਦੇ ਵਿਦਿਆਰਥੀਆ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ 'ਚ ਪਹਿਲੇ ਤਿੰਨ ਸਥਾਨ ਕੀਤੇ ਹਾਸਿਲ

Ad Position 21
No active advertisement
ਅਜੀਤ ਡੈਸਕ 17-05-2026
ਮੁਕੇਰੀਆਂ, 16 ਮਈ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਵਿਦਿਆਲਿਆ (ਐਸ. ਪੀ. ਐਨ. ਕਾਲਜ), ਮੁਕੇਰੀਆਂ ਦੇ ਬੀ-ਵੋਕ ਸਾਫਟਵੇਅਰ ਡਿਵੈਲਪਮੈਂਟ ਸਮੈਸਟਰ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ | ਨਤੀਜੇ ਵਿੱਚ ਸੁਨੇਹਾ ਨੇ 8.63 ਐਸ. ਜੀ. ਪੀ. ਏ. ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਤੇ ਕਾਲਜ ਵਿਚ ਪਹਿਲਾ, ਹਰਨੂਰ ਕੌਰ ਨੇ 8.04 ਐਸ. ਜੀ. ਪੀ. ਏ. ਨਾਲ ਪੰਜਾਬ ਯੂਨੀਵਰਸਿਟੀ ਤੇ ਕਾਲਜ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਮਨਪ੍ਰੀਤ ਸਿੰਘ ਨੇ 7.54 ਐਸ. ਜੀ. ਪੀ. ਏ. ਨਾਲ ਪੰਜਾਬ ਯੂਨੀਵਰਸਿਟੀ ਤੇ ਕਾਲਜ ਵਿਚ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਦੇ ਅਧਿਆਪਕ ਵਰਗ ਨੇ ਵੀ ਇਸ ਪ੍ਰਦਰਸ਼ਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ ਤੇ ਅਧਿਆਪਕਾਂ ਦੀ ਸਮਰਪਿਤ ਸਿਖਲਾਈ ਦਾ ਪਰਿਣਾਮ ਹਨ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਾਫਟਵੇਅਰ ਵਿਭਾਗ ਦੇ ਮੁਖੀ ਪ੍ਰੋ. ਪੰਕਜ ਸਰੀਨ, ਪ੍ਰੋ. ਪੂਜਾ, ਪ੍ਰੋ. ਪ੍ਰਭਜੋਤ, ਪ੍ਰੋ. ਪ੍ਰਵੀਨ, ਪ੍ਰੋ. ਸੁਮਨ, ਪ੍ਰੋ. ਗਰਿਮਾ, ਪ੍ਰੋ. ਨਵਪ੍ਰੀਤ, ਪ੍ਰੋ. ਸ਼ਾਲੂ ਮਹਿਰਾ ਨੂੰ ਵੀ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੀ ਦਲਦਲ 'ਚ ਫਸ ਕੇ ਨੌਜਵਾਨ ਸਮਾਜ ਨਾਲੋਂ ਟੁੱਟ ਜਾਂਦੇ ਹਨ-ਪੱਡਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਡੈਂਟਲ ਕੈਂਪ ਲਗਾਇਆ
Ad Position 24