31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭਾਜਪਾ ਦੇ 7 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਦਾਖ਼ਲ

Ad Position 21
No active advertisement
ਅਜੀਤ ਡੈਸਕ 17-05-2026
ਗੜ੍ਹਸ਼ੰਕਰ, 16 ਮਈ (ਧਾਲੀਵਾਲ)-ਨਗਰ ਕੌਂਸਲ ਗੜ੍ਹਸ਼ੰਕਰ ਦੇ 13 ਵਾਰਡਾਂ ਲਈ ਭਾਰਤੀ ਜਨਤਾ ਪਾਰਟੀ ਵਲੋਂ 7 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ ਹਨ | ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਵਲੋਂ ਆਪਣੇ ਸਮਰਥਕਾਂ ਸਮੇਤ ਐੱਸ. ਡੀ. ਐੱਮ. ਦਫ਼ਤਰ ਵਿਖੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਾਰਟੀ ਵਲੋਂ ਇਨ੍ਹਾਂ ਚੋਣਾਂ 'ਚ ਸ਼ਾਨਦਾਰ ਜਿੱਤ ਦਰਜ਼ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਭਾਜਪਾ ਵਲੋਂ ਵਾਰਡ 2 ਤੋਂ ਨਿਤਿਨ ਸ਼ਰਮਾ, ਵਾਰਡ 3 ਤੋਂ ਵਿਜੇ ਕੁਮਾਰੀ, ਵਾਰਡ 5 ਤੋਂ ਜੋਗਿੰਦਰ ਕੌਰ, ਵਾਰਡ 6 ਤੋਂ ਰਣਦੀਪ ਬੈਂਸ, ਵਾਰਡ 7 ਤੋਂ ਕੰਚਨ ਰਾਣੀ, ਵਾਰਡ 8 ਤੋਂ ਰਾਮ ਮੂਰਤੀ ਅਤੇ ਵਾਰਡ 13 ਤੋਂ ਅਨੀਤਾ ਰਾਣੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜੋ ਕਮਲ ਦੇ ਚੋਣ ਨਿਸ਼ਾਨ 'ਤੇ ਚੋਣ ਲੜਨਗੇ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਗੜ੍ਹਸ਼ੰਕਰ ਦੀਆਂ ਚੋਣਾਂ ਲਈ ਬਸਪਾ ਦੇ 9 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਦਾਖ਼ਲ ਅਗਲੀ ਖ਼ਬਰ ਜਲਵਾਯੂ ਪਰਿਵਰਤਨ ਦੁਨੀਆ ਭਰ ਦੀਆਂ ਨਦੀਆਂ ਵਿਚ ਆਕਸੀਜਨ ਦੇ ਪੱਧਰ ਨੂੰ ਘਟਾ ਰਿਹਾ-ਵਿਗਿਆਨੀ -ਭਾਰਤ 'ਤੇ ਵੀ ਹੋ ਰਿਹਾ...
Ad Position 24