ਗੜ੍ਹਦੀਵਾਲਾ, 16 ਮਈ (ਚੱਗਰ)-ਨਗਰ ਕੌਂਸਲ ਗੜ੍ਹਦੀਵਾਲਾ ਦੇ 11 ਵਾਰਡਾਂ ਦੀਆਂ ਚੋਣਾਂ ਲਈ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਦੀ ਪਤਨੀ ਰਮਨਦੀਪ ਕੌਰ ਤੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਵਲੋਂ ਕਾਗ਼ਜ਼ ਦਾਖਲ ਕਰਵਾਏ ਗਏ | ਇਸ ਮੌਕੇ ਰਮਨਦੀਪ ਕੌਰ ਤੇ ਚੌਧਰੀ ਰਾਜਾ ਨੇ ਦੱਸਿਆ ਕਿ ਅੱਜ ਵਾਰਡ ਨੰਬਰ-1 ਲਈ ਪ੍ਰੀਤਮਾ ਗੁਪਤਾ, ਵਾਰਡ ਨੰਬਰ-2 ਲਈ ਦਿਸ਼ਾਂਤ ਬਹਿਲ, ਵਾਰਡ ਨੰਬਰ-3 ਲਈ ਰਮਾ ਰਾਣੀ, ਵਾਰਡ ਨੰਬਰ-4 ਲਈ ਅਮਨਦੀਪ ਬੱਗਾ, ਵਾਰਡ ਨੰਬਰ-5 ਲਈ ਮੋਨਿਕਾ ਉੱਪਲ, ਵਾਰਡ ਨੰਬਰ-6 ਲਈ ਸੋਨਿਕਾ ਕੌਂਡਲ, ਵਾਰਡ ਨੰਬਰ-7 ਲਈ ਮੋਨਿਕਾ ਗੁਪਤਾ, ਵਾਰਡ ਨੰਬਰ-8 ਲਈ ਜਤਿੰਦਰ ਕੁਮਾਰ, ਵਾਰ ਨੰਬਰ-9 ਲਈ ਪਰਮਜੀਤ ਕੌਰ, ਵਾਰਡ ਨੰਬਰ 10 ਲਈ ਸੁਰਿੰਦਰਪਾਲ ਅਤੇ ਵਾਰਡ ਨੰਬਰ 11 ਲਈ ਸ਼ੈਂਕੀ ਕਲਿਆਣ ਨੇ ਕਾਗਜ਼ ਦਾਖਲ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਇਹ ਉਮੀਦਵਾਰ ਸਾਨਦਾਰ ਜਿੱਤ ਪ੍ਰਾਪਤ ਕਰਕੇ ਸ਼ਹਿਰ ਨੂੰ ਵਧੀਆਂ ਸੇਵਾਵਾਂ ਦੇਣ ਲਈ ਪਹਿਲਕਦਮੀ ਕਰਨਗੇ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਆਪਣਾ ਯੋਗਦਾਨ ਪਾਉਣਗੇ | ਇਸ ਮੌਕੇ ਸ਼ੁਭਮ ਸਹੋਤਾ, ਹਰਭਜਨ ਸਿੰਘ ਢੱਟ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਮਿੰਟੂ, ਹਰਜੀਤ ਭਾਟੀਆ, ਅੰਕੁਸ਼ ਪੰਡਿਤ ਆਦਿ ਹਾਜ਼ਰ ਸਨ |