ਹੁਸ਼ਿਆਰਪੁਰ, 16 ਮਈ (ਨਰਿੰਦਰ ਸਿੰਘ ਬੱਡਲਾ)-ਖਾਲਸਾ-ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬੱਡੋਂ ਦਾ 12ਵੀਂ ਸਾਇੰਸ ਵਿਸ਼ੇ, ਮੈਡੀਕਲ ਤੇ ਨਾਨ ਮੈਡੀਕਲ ਵਿਸ਼ੇ ਦਾ ਨਤੀਜਾ 100 ਫੀਸਦੀ ਰਿਹਾ | ਨਤੀਜਿਆਂ 'ਚ ਪਹਿਲੇ ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਸੰਬੰਧੀ ਪਿੰ੍ਰ. ਸੁਖਇੰਦਰ ਸਿੰਘ ਨੇ ਦੱਸਿਆ ਕਿ ਸਾਇੰਸ਼ ਵਿਸ਼ੇ ਦੇ ਕੁਲ 19 ਵਿਦਿਆਰਥੀ ਸਨ, ਜਿਨ੍ਹਾਂ ਚੋਂ ਰੇਨੂੰਕਾ ਟੂਰਾ ਨੇ 89 ਫੀਸਦੀ, ਕੋਮਲ ਮਹਿਮੀ ਨੇ 88 ਫੀਸਦੀ, ਰਾਜਵੀਰ ਥਿੰਦ ਨੇ 84 ਫੀਸਦੀ ਅੰਕ ਹਾਸਿਲ ਕੀਤੇ | 19 ਵਿਦਿਆਰਥੀ ਪਹਿਲੀ ਪੁਜੀਸ਼ਨ 'ਚ ਪਾਸ ਹੋਏ | ਉਨ੍ਹਾਂ ਦੱਸਿਆ ਕਿ ਆਰਟਸ ਵਿਸ਼ੇ ਦਾ ਨਤੀਜਾ 100 ਫੀਸਦੀ ਰਿਹਾ | ਇਸ ਮੌਕੇ ਮੁੱਖ ਮਹਿਮਾਨ ਸਟੇਟ ਐਵਾਰਡੀ ਰਿਟਾ. ਪਿ੍ੰ. ਸੁਖਚੈਨ ਸਿੰਘ, ਰਿਟਾ. ਹੈਡ ਮਾਸਟਰ ਹਰਭਜਨ ਸਿੰਘ, ਸਰਪੰਚ ਡਾ. ਬਲਵਿੰਦਰ ਸਿੰਘ ਵਲੋਂ 8ਵੀਂ, 10ਵੀਂ ਤੇ ਬਾਰ੍ਹਵੀਂ 'ਚੋਂ ਪਹਿਲੇ ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਅਧਿਆਪਿਕਾ ਕਸ਼ਮੀਰ ਕੌਰ, ਕਮੇਟੀ ਮੈਂਬਰ ਮਨਜੀਤ ਸਿੰਘ, ਕਰਮਜੀਤ ਸਿੰਘ, ਮੈਨੇਜਰ ਰਾਮ ਨਾਰਾਇਣ ਸਿੰਘ, ਅੰਗਦ ਸਿੰਘ, ਮੈਡਮ ਮਨਿੰਦਰ ਕੌਰ, ਲਵਪ੍ਰੀਤ ਮਿਨਹਾਸ, ਸੁਨੀਤਾ ਕੁਮਾਰੀ, ਰੋਹਿਤਦੀਪ, ਮੈਡਮ ਅਮਨਦੀਪ ਕੌਰ, ਸਿਮਰਨਜੀਤ ਕੌਰ, ਸੁਬਰੀਨ ਅਖਤਰ, ਸਾਹਿਲ ਮਹਿਮੀ, ਮਾ. ਪਰਮਜੀਤ ਸਿੰਘ, ਨਵੀਨ ਕੁਮਾਰ ਆਦਿ ਹਾਜ਼ਰ ਸਨ | ਅੰਤ 'ਚ ਪਿੰ੍ਰ. ਸੁਖਇੰਦਰ ਸਿੰਘ ਮਿਨਹਾਸ ਨੇ ਆਈਆਂ ਹੋਈਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸ਼ਾਨਦਾਰ ਨਤੀਜ਼ੇ ਦਾ ਸਿਹਰਾ ਸਕੂਲ ਦੇ ਸਟਾਫ ਨੂੰ ਜਾਂਦਾ ਹੈ |