01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬਾਬੇ ਦੇ ਭੇਸ ਵਿਚ ਆਏ ਲੁਟੇਰਿਆਂ ਨੇ ਕੀਤੀ ਲੁੱਟਣ ਦੀ ਅਸਫਲ ਕੋਸ਼ਿਸ਼

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਹਾਜੀਪੁਰ, 16 ਮਈ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਦੇ ਨਜ਼ਦੀਕ ਪੈਂਦੇ ਪਿੰਡ ਗੇਰਾ ਵਿਚ ਬਾਬਿਆਂ ਦੇ ਭੇਸ ਵਿਚ ਆਏ ਲੁਟੇਰਿਆਂ ਵਲੋਂ ਇਕ ਔਰਤ ਦੀਆਂ ਸੋਨੇ ਦੀਆਂ ਕੰਨਾਂ ਵਾਲੀਆਂ ਝਪਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਪੁੱਤਰ ਰਾਮ ਪ੍ਰਕਾਸ਼ ਵਾਸੀ ਗੇਰਾ ਨੇ ਦੱਸਿਆ ਕਿ ਉਹ ਪਿੰਡ ਚਕੜਿਆਲ ਵਿਚ ਸਥਿਤ ਬਿਜਲੀ ਘਰ ਵਿਖੇ ਬਿਜਲੀ ਸਬੰਧੀ ਸ਼ਿਕਾਇਤ ਦਰਜ ਕਰਵਾ ਕੇ ਆਪਣੀ ਸਕੂਟਰੀ ਤੇ ਵਾਪਸ ਘਰ ਆ ਰਹੇ ਸਨ ਤਾਂ ਮੇਨ ਸੜਕ 'ਤੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਰੁਕਣ ਲਈ ਇਸ਼ਾਰਾ ਕੀਤਾ ਤੇ ਜਦੋਂ ਅਸੀਂ ਸੜਕ ਤੋਂ ਆਪਣੇ ਪਿੰਡ ਵਾਲੀ ਸੜਕ ਨੂੰ ਮੁੜੇ ਤਾਂ ਅੱਗੇ ਮਹਿਲਾ ਮੰਡਲ ਦੀ ਗਰਾਊਾਡ ਦੇ ਨਜ਼ਦੀਕ ਇਕ ਔਰਤ ਤੇ ਮਰਦ ਨੇ ਸਾਨੂੰ ਰੋਕ ਲਿਆ ਤੇ ਸਾਨੂੰ ਕਿਹਾ ਕਿ ਇਹ ਬਾਬੇ ਕਰਨੀ ਵਾਲੇ ਹਨ | ਉਸ ਨੇ ਆਪਣੇ ਗਹਿਣੇ ਉਤਾਰ ਕੇ ਅਖ਼ਬਾਰ 'ਤੇ ਰੱਖ ਦਿੱਤੇ ਤੇ ਮੇਰੀ ਪਤਨੀ ਸੁਨੀਤਾ ਦੇਵੀ ਨੂੰ ਵੀ ਕਿਹਾ ਕਿ ਤੂੰ ਵੀ ਆਪਣੇ ਗਹਿਣੇ ਉਤਾਰ ਕੇ ਬਾਬੇ ਨੂੰ ਦੇ ਦਿਓ | ਜਦੋਂ ਸਤਨਾਮ ਸਿੰਘ ਨੇ ਉਸ ਸਮੇਂ ਆਪਣੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੂੰ ਫ਼ੋਨ ਕੀਤਾ ਤਾਂ ਉਹ ਫ਼ਰਾਰ ਹੋ ਗਏ | ਇਸ ਸਬੰਧੀ ਸਰਪੰਚ ਗੇਰਾ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਨੂੰ ਇਸ ਸਬੰਧੀ ਫ਼ੋਨ ਆਇਆ ਸੀ ਤੇ ਜਦੋਂ ਮੈਂ ਮੌਕੇ 'ਤੇ ਪੁੱਜਾ ਤਾਂ ਲੁਟੇਰੇ ਉੱਥੇ ਨਹੀਂ ਸਨ, ਉਹ ਜਾ ਚੁੱਕੇ ਸਨ | ਉਨ੍ਹਾਂ ਕਿਹਾ ਕਿ ਪਿੰਡ ਦੇ ਮੋੜ 'ਤੇ ਲੱਗੇ ਕੈਮਰੇ ਚੈੱਕ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਦਾਤਾਰਪੁਰ ਵਿਖੇ ਬਹੁਜਨ ਸਮਾਜ ਪਾਰਟੀ ਦੀ ਬੈਠਕ ਅਗਲੀ ਖ਼ਬਰ ਸੀ. ਐੱਚ. ਸੀ. ਬੁੱਢਾਬੜ ਅਧੀਨ ਪਿੰਡ ਕੋਲੀਆਂ, ਮਾਨਸਰ ਵਿਖੇ ਐੱਚ. ਪੀ. ਵੀ. ਵੈਕਸੀਨੇਸ਼ਨ ਕੈਂਪ ਦੀ ਸ਼ੁਰੂਆਤ
Ad Position 24