ਹਰਿਆਣਾ, 16 ਮਈ (ਹਰਮੇਲ ਸਿੰਘ ਖੱਖ)-ਪੰਜਾਬ ਅੰਦਰ ਨਗਰ ਕੌਂਸਲ ਦੀਆਂ ਕਰਵਾਈਆਂ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਬੀਬੀ ਮਹਿੰਦਰ ਕੌਰ ਜੋਸ਼ ਸੀਨੀ: ਆਗੂ ਭਾਜਪਾ ਦੀ ਅਗਵਾਈ ਹੇਠ 7 ਉਮੀਦਵਾਰਾਂ ਵਲੋਂ ਏ.ਆਰ.ਓ ਰਾਜ ਕੁਮਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ | ਇਸ ਮੌਕੇ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਨਗਰ ਕੌਂਸਲ ਹਰਿਆਣਾ ਵਿਖੇ ਭਾਜਪਾ ਵਲੋਂ ਵਾਰਡ ਨੰਬਰ 1 ਤੋਂ ਕਿਰਨਾ ਸਹੋਤਾ, ਵਾਰਡ ਨੰਬਰ 4 ਤੋਂ ਰਾਜੀਵ ਕਪਲਾ, ਵਾਰਡ ਨੰਬਰ 6 ਤੋਂ ਸੁਜਾਤਾ, ਵਾਰਡ ਨੰਬਰ 7 ਤੋਂ ਸੀਮਾ ਦੇਵੀ, ਵਾਰਡ ਨੰਬਰ 8 ਤੋਂ ਭੁਪਿੰਦਰ ਸਿੰਘ, ਵਾਰਡ ਨੰਬਰ 9 ਤੋਂ ਰਜਿੰਦਰ ਕੌਰ, ਵਾਰਡ ਨੰਬਰ 10 ਤੋਂ ਰਮਨ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ | ਉਨ੍ਹਾਂ ਕਿਹਾ ਕਿ ਭਾਜਪਾ ਦੇ ਸਾਰੇ ਉਮੀਦਵਾਰ ਆਪਣੇ ਚੋਣ ਨਿਸ਼ਾਨ 'ਤੇ ਚੋਣ ਲੜਨਗੇ ਤੇ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਨਗੇ | ਬੀਬੀ ਜੋਸ਼ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਮੱਦੇਨਜ਼ਰ ਕਈ ਵਾਰਡਾਂ 'ਚੋਂ ਵੋਟਾਂ ਕੱਟੀਆਂ ਤੇ ਬਣਾਈਆਂ ਗਈਆਂ ਹਨ ਤਾਂ ਜੋ ਚੋਣਾਂ ਜਿੱਤਣ ਲਈ ਲਾਭ ਮਿੱਲ ਸਕੇ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਿਰਪੱਖ ਤੌਰ 'ਤੇ ਚੋਣਾਂ ਕਰਵਾਈਆਂ ਜਾਣੀਆ ਚਾਹੀਦੀਆਂ ਹਨ |