11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਡੀ. ਏ. ਵੀ. ਸਕੂਲ ਕਮਾਹੀ ਦੇਵੀ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 20-05-2026
ਤਲਵਾੜਾ, 19 ਮਈ (ਮਨੀਸ਼ਾ ਮਹਿਤਾ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੇ ਘੋਸ਼ਿਤ ਨਤੀਜਿਆਂ ਵਿਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਕਮਾਹੀ ਦੇਵੀ ਦਾ 2025-26 ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਅਨੀਤਾ ਦੇਵੀ ਨੇ ਦੱਸਿਆ ਕਿ ਉਨਾਂ ਦੇ ਸਕੂਲ ਦੇ ਵਿਦਿਆਰਥੀ ਰਾਕੇਸ਼ ਕੌਂਡਲ (ਨਾਨ ਮੈਡੀਕਲ) ਨੇ 87 ਫ਼ੀਸਦੀ ਅੰਕ, ਵਿਦਿਆਰਥਣ ਸੋਨਮ ਵਿਹਾਲ ਨੇ 87 ਫ਼ੀਸਦੀ (ਨਾਨ ਮੈਡੀਕਲ), ਵਿਦਿਆਰਥਣ ਲਗਨ (ਨਾਨ ਮੈਡੀਕਲ) 75 ਫ਼ੀਸਦੀ ਅੰਕ, ਨਵਜੋਤ ਸਿੰਘ (ਆਰਟਸ) 74 ਫ਼ੀਸਦੀ, ਸਿਮਰਨ ਬਡਿਆਲ (ਆਰਟਸ) 72 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਇਨਾਂ ਵਿਦਿਆਰਥੀਆਂ ਨੇ ਆਪਣੇ-ਆਪਣੇ ਪਿੰਡ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਡੀ. ਏ. ਵੀ ਕਾਲਜ ਮੈਨੇਜਿੰਗ ਕਮੇਟੀ ਹੁਸ਼ਿਆਰਪੁਰ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਆਰ. ਐਮ. ਭੱਲਾ ਅਤੇ ਡੀ. ਏ. ਵੀ ਸੀ. ਸੈ. ਸਕੂਲ ਦੀ ਪਿ੍ੰਸੀਪਲ ਅਨੀਤਾ ਦੇਵੀ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਦਾ ਸਿਹਰਾ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਦੇ ਹੋਣਹਾਰ ਸਟਾਫ਼ ਨੂੰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 6 ਨਗਰ ਕੌਂਸਲ ਦੇ 80 ਵਾਰਡਾਂ ਲਈ 263 ਉਮੀਦਵਾਰ ਚੋਣ ਮੈਦਾਨ 'ਚ ਅਗਲੀ ਖ਼ਬਰ ਅਲੋਪ ਹੋ ਰਹੇ ਟਰੈਫ਼ਿਕ ਚਿੰਨ੍ਹਾਂ ਤੇ ਬਰਮਾਂ ਕਾਰਨ ਨਿੱਤ ਵਾਪਰ ਰਹੇ ਨੇ ਹਾਦਸੇ ਰੋਡ ਸੇਫ਼ਟੀ ਕੌਂਸਲ ਦਾ ਅਣਗਹਿਲੀਆਂ ਭਰ...
Ad Position 24