11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜੀ.ਐਨ.ਏ. ਯੂਨੀਵਰਸਿਟੀ 'ਚ ਕਰਵਾਏ ਪ੍ਰੋਗਰਾਮ 'ਚ ਬਰਿਕਲੋ ਇੰਸਟੀਚਿਊਟ ਆਫ਼ ਮਲਟੀ ਮੀਡੀਆ ਨੇ ਜਿੱਤਿਆ ਪਹਿਲਾ ਇਨਾਮ

Ad Position 21
No active advertisement
ਅਜੀਤ ਡੈਸਕ 20-05-2026
ਹੁਸ਼ਿਆਰਪੁਰ, 19 ਮਈ (ਨਰਿੰਦਰ ਸਿੰਘ ਬੱਡਲਾ)-ਜੀ.ਐਨ.ਏ. ਯੂਨੀਵਰਸਿਟੀ 'ਚ ਕਰਵਾਏ ਗਏ ਪ੍ਰਸਟੀਜਸ ਫ਼ਿਲਮ ਫ਼ੈਸਟੀਵਲ 'ਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਏ.ਵੀ.ਜੀ.ਸੀ./ਐਕਸ.ਆਰ ਇੰਸਟੀਚਿਊਟਾਂ ਨੇ ਭਾਗ ਲਿਆ | ਜਿਸ ਵਿਚ ਹੁਸ਼ਿਆਰਪੁਰ ਤੋਂ ਬਰਿਕਲੋ ਇੰਸਟੀਚਿਊਟ ਆਫ਼ ਮਲਟੀ ਮੀਡੀਆ ਦੇ ਹੋਣਹਾਰ ਵਿਦਿਆਰਥੀਆਂ ਨੇ ਵੀ ਹਿੱਸਾ ਲੈ ਕੇ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕੀਤਾ ਅਤੇ ਬੈੱਸਟ ਐਨੀਮੇਸ਼ਨ ਫ਼ਿਲਮ ਕੈਟਾਗਰੀ 'ਚ ਪਹਿਲਾ ਸਥਾਨ ਹਾਸਲ ਕਰਕੇ ਟਰਾਫ਼ੀ ਅਤੇ 5100 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਰਿਕਲੋ ਹੁਸ਼ਿਆਰਪੁਰ ਦੇ ਤਕਨੀਕੀ ਹੈੱਡ ਬਲਜੀਤ ਸਿੰਘ ਅਤੇ ਸ਼ਿਵਾਗੀਂ ਸ਼ਰਮਾ ਨੇ ਦੱਸਿਆ ਕਿ ਇਸ ਸਖ਼ਤ ਮੁਕਾਬਲੇ 'ਚ ਵਿਦਿਆਰਥੀਆਂ ਨੇ ਆਪਣੀ ਮਿਹਨਤ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ | ਉਨਾਂ ਕਿਹਾ ਕਿ ਇਹ ਜਿੱਤ ਸਿਰਫ਼ ਐਵਾਰਡ ਨਹੀਂ ਹੈ ਬਲਕਿ ਪੰਜਾਬ ਦੇ ਨੌਜਵਾਨਾਂ ਲਈ ਇਕ ਸੇਧ ਵੀ ਹੈ ਕਿ ਮਿਹਨਤ ਕਰਕੇ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ | ਇਸ ਮੌਕੇ ਪੰਜਾਬੀ ਫ਼ਿਲਮ ਫਰਟਿਨਟੀ ਦੇ ਕਲਾਕਾਰ ਕੁਰਬਾਨ, ਸਰਘੀ ਕੌਰ, ਮਲਕੀਤ ਰੌਨੀ, ਸੈਮੂਅਲ ਜੌਹਲ, ਬਰਿੰਦਰ ਬੰਨੀ ਆਦਿ ਵੀ ਹਾਜ਼ਰ ਰਹੇ | ਉਨ•ਾਂ ਕਿਹਾ ਕਿ ਬਰਿਕਲੋ ਇੰਸਟੀਚਿਊਟ ਆਫ਼ ਮਲਟੀ ਮੀਡੀਆ ਹਮੇਸ਼ਾ ਤੋਂ ਹੀ ਨੌਜਵਾਨਾਂ ਨੂੰ ਅਗਾਂਹਵਧੂ ਇੰਡਸਟਰੀ ਨਾਲ ਜੋੜਨ ਲਈ ਤਤਪਰ ਰਹਿੰਦਾ ਹੈ ਅਤੇ ਟਰੇਨਿੰਗ ਦੇਣ ਲਈ ਨਵੇਂ ਤੋਂ ਨਵੇਂ ਪੋ੍ਰਗਰਾਮ ਲਾਂਚ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਲੱਧੇਵਾਲ ਸਕੂਲ 'ਚ ਐਨ.ਡੀ.ਏ. ਦੀ ਦਾਖਲਾ ਪ੍ਰੀਖਿਆ ਲਈ ਕਲਾਸਾਂ ਸ਼ੁਰੂ - ਪਿ੍ੰ. ਰਾਜਵਿੰਦਰ ਕੌਰ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ 'ਮੂਵੀ ਡੇਅ' ਮਨਾਇਆ
Ad Position 24