11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ 'ਚ 10 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਵਾਪਸ ਲੈਣ ਨਾਲ 50 ਉਮੀਦਵਾਰ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 20-05-2026
ਗੜ੍ਹਸ਼ੰਕਰ, 19 ਮਈ (ਧਾਲੀਵਾਲ)- ਨਗਰ ਕੌਂਸਲ ਗੜਸ਼ੰਕਰ ਦੇ 13 ਵਾਰਡਾਂ ਦੀ ਚੋਣ ਲਈ 50 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ | ਅੱਜ ਨਾਮਜ਼ਦਗੀ ਪੇਪਰ ਵਾਪਿਸ ਲੈਣ ਅਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਦਾ ਦਿਨ ਸੀ | ਉਪ ਮੰਡਲ ਮੈਜਿਸਟ੍ਰੇਟ ਕਮ ਰਿਟਰਨਿੰਗ ਅਫਸਰ ਸੰਜੀਵ ਕੁਮਾਰ ਗੌੜ ਨੇ ਦੱਸਿਆ ਕਿ ਸਹੀ ਪਾਏ ਗਏ ਕੁੱਲ 60 ਉਮੀਦਵਾਰਾਂ ਵਿਚੋਂ 10 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਵਾਪਿਸ ਲਏ ਗਏ ਹਨ | ਉਨਾਂ ਦੱਸਿਆ ਕਿ ਵਾਰਡ ਨੰਬਰ 3 ਤੋਂ ਕਮਲਜੀਤ ਕੌਰ (ਕਾਂਗਰਸ) ਅਤੇ ਅਵਤਾਰ ਕੌਰ (ਕਾਂਗਰਸ), ਵਾਰਡ ਨੰਬਰ 7 ਤੋਂ ਸਤਵਿੰਦਰ ਕੌਰ (ਆਜ਼ਾਦ), ਸੁਰਿੰਦਰ ਕੌਰ (ਆਜ਼ਾਦ), ਅਮਰਜੀਤ ਕੌਰ (ਕਾਂਗਰਸ), ਵਾਰਡ 9 ਤੋਂ ਮਨਦੀਪ ਕੌਰ (ਕਾਂਗਰਸ), ਵਾਰਡ 10 ਤੋਂ ਨੀਲਮ ਰਣਦੇਵ (ਆਜ਼ਾਦ) ਵਾਰਡ 11 ਤੋਂ ਸੋਨੀਆ ਸੈਣੀ (ਆਜ਼ਾਦ), ਭਾਵਨਾ ਕ੍ਰਿਪਾਲ (ਆਜ਼ਾਦ) ਅਤੇ ਵਾਰਡ 12 ਤੋਂ ਸੋਮ ਨਾਥ ਬੰਗੜ (ਆਪ) ਵਲੋਂ ਨਾਮਜ਼ਦਗੀ ਪੇਪਰ ਵਾਪਿਸ ਲਏ ਗਏ ਹਨ | ਉਨਾਂ ਦੱਸਿਆ ਕਿ ਕੁੱਲ 13 ਵਾਰਡਾਂ ਵਿਚ 50 ਉਮੀਦਵਾਰ ਚੋਣ ਲੜ੍ਹ ਰਹੇ ਹਨ ਜਿਨਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਗੜ੍ਹਦੀਵਾਲਾ ਦੇ 11 ਵਾਰਡਾਂ ਲਈ ਕਾਂਗਰਸ ਤੇ 'ਆਪ' ਦੇ 11-11, ਅਕਾਲੀ ਦਲ ਦੇ 7, ਭਾਜਪਾ ਦੇ 5, ਅਤੇ 3 ਆਜ਼ਾਦ ਉਮੀਦਵਾਰ... ਅਗਲੀ ਖ਼ਬਰ ਨਗਰ ਕੌਂਸਲ ਹਰਿਆਣਾ ਲਈ 33 ਉਮੀਦਵਾਰ ਚੋਣ ਮੈਦਾਨ 'ਚ 10 ਉਮੀਦਵਾਰਾਂ ਨੇ ਲਏ ਨਾਮਜ਼ਦਗੀ ਪੱਤਰ ਵਾਪਸ
Ad Position 24