25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੜਕ 'ਤੇ ਖੜੇ੍ਹ ਟਿੱਪਰ ਨਾਲ ਟਕਰਾਉਣ 'ਤੇ ਵਿਅਕਤੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 24-05-2026
ਹਾਜੀਪੁਰ, 23 ਮਈ (ਜੋਗਿੰਦਰ ਸਿੰਘ)-ਹਾਜੀਪੁਰ-ਤਲਵਾੜਾ ਸੜਕ 'ਤੇ ਅੱਡਾ ਗੇਰਾ ਵਿਚ ਪੈਟਰੋਲ ਪੰਪ ਦੇ ਸਾਹਮਣੇ ਪਿਛਲੇ ਕਰੀਬ 10 ਦਿਨਾਂ ਤੋਂ ਇਕ ਟਿੱਪਰ ਖੜ੍ਹਾ ਸੀ, ਜਿਸ 'ਚ ਮੋਟਰਸਾਈਕਲ ਵੱਜਣ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ | ਜਾਣਕਾਰੀ ਦਿੰਦੇ ਹੋਏ ਸਰਪੰਚ ਗੇਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ 8:30 ਵਜੇ ਦੇ ਕਰੀਬ ਜੋਗਾ ਸਿੰਘ ਪੁੱਤਰ ਅਮਰ ਸਿੰਘ ਵਾਸੀ ਗੇਰਾ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਾਜੀਪੁਰ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਅੱਡਾ ਗੇਰਾ ਨਜ਼ਦੀਕ ਪਹੁੰਚਿਆ ਤਾਂ ਪਿਛਲੇ 10 ਦਿਨਾਂ ਤੋਂ ਸੜਕ ਤੇ ਖੜ੍ਹਾ ਟਿੱਪਰ ਨੰਬਰ ਯੂ. ਪੀ. 78 ਐਲ.ਟੀ 3485 ਨਾਲ ਟਕਰਾ ਗਿਆ, ਜਿਸ ਕਰਕੇ ਉਸ ਦੇ ਗੰਭੀਰ ਸੱਟਾਂ ਲੱਗੀਆਂ | ਲੋਕਾਂ ਨੇ ਦੱਸਿਆ ਕਿ ਇਹ ਟਿੱਪਰ ਪਿਛਲੇ 10 ਦਿਨਾਂ ਤੋਂ ਇਸੇ ਤਰ੍ਹਾਂ ਸੜਕ 'ਤੇ ਖੜ੍ਹਾ ਹੈ ਜਿਸ ਨੂੰ ਨਾ ਤਾਂ ਡਰਾਈਵਰ ਲੈਣ ਆਇਆ ਤੇ ਨਾ ਹੀ ਉਸ ਦਾ ਮਾਲਕ | ਲੋਕਾਂ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਇਸ ਟਿੱਪਰ ਨੂੰ ਚੁੱਕ ਕੇ ਕਿਸੇ ਪਾਸੇ ਲਾਇਆ ਜਾਵੇ ਤਾਂ ਜੋ ਅਗਾਂਹ ਤੋਂ ਕੋਈ ਵੀ ਹਾਦਸਾ ਨਾ ਵਾਪਰ ਸਕੇ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ ਅਗਲੀ ਖ਼ਬਰ ਸ਼ਹੀਦ ਬਾਬਾ ਕਰਮ ਸਿੰਘ ਦੀ ਯਾਦ 'ਚ ਸਮਾਗਮ ਕਰਵਾਇਆ
Ad Position 24