ਹਰਿਆਣਾ, 25 ਮਈ (ਹਰਮੇਲ ਸਿੰਘ ਖੱਖ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੀ ਨਗਰ ਕੌਂਸਲ ਦੀ ਚੋਣ 26 ਮਈ ਨੂੰ ਕਰਵਾਈ ਜਾ ਰਹੀ ਹੈ, ਜਿਸ ਦੇ ਲਈ ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਦੇ ਚੋਣ ਸੈੱਲ ਤੋਂ ਵੱਖ-ਵੱਖ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕੀਤੀਆਂ ਗਈਆਂ | ਨਗਰ ਕੌਂਸਲ ਹਰਿਆਣਾ ਦੀ ਚੋਣ ਦੇ ਰਿਟਰਨਿੰਗ ਅਫ਼ਸਰ ਰੁਪਿੰਦਰ ਸਿੰਘ ਪਾਬਲਾ ਕਾਰਜਕਾਰੀ ਇੰਜੀਨੀਅਰ ਕੰਡੀ ਕਨਾਲ ਹੁਸ਼ਿਆਰਪੁਰ ਤੇ ਏ. ਆਰ. ਓ. ਰਾਜ ਕੁਮਾਰ ਨਾਇਬ ਤਹਿਸੀਲਦਾਰ ਭੂੰਗਾ ਦੀ ਦੇਖ-ਰੇਖ 'ਚ ਹੋ ਰਹੀ ਇਸ ਚੋਣ ਵਾਸਤੇ ਤਾਇਨਾਤ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਚੋਣ ਸੈੱਲ ਦੇ ਮਾਸਟਰ ਟਰੇਨਰ ਡਾ. ਸੁਖਪਾਲਵੀਰ ਸਿੰਘ, ਸੁਖਦੇਵ ਸਿੰਘ ਕਾਜਲ, ਸਰਬਜੀਤ ਸਿੰਘ ਕੰਗ, ਪਿ੍ਤਪਾਲ ਸਿੰਘ ਚੌਟਾਲਾ ਨੇ ਵੱਖ-ਵੱਖ ਬੂਥਾਂ 'ਤੇ ਤਾਇਨਾਤ ਪੋਲਿੰਗ ਅਮਲੇ ਨੂੰ ਜ਼ਰੂਰੀ ਹਦਾਇਤਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਕੌਂਸਲ ਚੋਣਾਂ ਨੂੰ ਸੁਚਾਰੂ ਤਰੀਕੇ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਮੁਸਤੈਦੀ ਨਾਲ ਕੰਮ ਕੀਤਾ ਜਾਵੇਗਾ | ਨਗਰ ਕੌਂਸਲ ਚੋਣਾਂ ਹਰਿਆਣਾ ਜੋ ਕਿ 26 ਮਈ ਨੂੰ ਹੋਣ ਜਾ ਰਹੀਆਂ ਹਨ ਲਈ ਕਸਬੇ 'ਚ ਵੱਖ-ਵੱਖ ਥਾਈਾ 12 ਬੂਥ ਬਣਾਏ ਗਏ ਹਨ, ਜਿਨ੍ਹਾਂ ਵਾਸਤੇ ਅੱਜ 12 ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ ਹੈ |