24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕੇਵਲ ਸਿੰਘ ਢਿੱਲੋਂ ਦੇ ਸੂਬਾ ਪ੍ਰਧਾਨ ਬਣਨ ਨਾਲ ਪੰਜਾਬ 'ਚ ਭਾਜਪਾ ਸੰਗਠਨ ਨੂੰ ਮਜ਼ਬੂਤੀ ਮਿਲੇਗੀ-ਸੰਜੀਵ ਮਿਨਹਾਸ

Ad Position 21
No active advertisement
ਅਜੀਤ ਡੈਸਕ 29-05-2026
ਦਸੂਹਾ, 28 ਮਈ (ਭੁੱਲਰ)-ਭਾਜਪਾ ਆਗੂ ਸੰਜੀਵ ਮਿਨਹਾਸ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੇ ਸੂਬਾ ਕਾਰਜਕਾਰੀ ਪ੍ਰਧਾਨ ਬਣਨ ਨਾਲ ਕਾਰਜਕਰਤਾ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਮਿਨਹਾਸ ਨੇ ਕਿਹਾ ਕਿਹਾ ਕਿ ਸਰਦਾਰ ਕੇਵਲ ਸਿੰਘ ਢਿੱਲੋਂ ਬਹੁਤ ਸੁਲਝੇ ਹੋਏ ਤੇ ਇਮਾਨਦਾਰ ਇਨਸਾਨ ਹਨ | ਉਨ੍ਹਾਂ ਕਿਹਾ ਕਿ ਸਰਦਾਰ ਕੇਵਲ ਸਿੰਘ ਢਿੱਲੋਂ ਪਹਿਲਾ ਵੀ ਪਾਰਟੀ ਵਲੋਂ ਦਿੱਤੀ ਗਈ ਹਰ ਇਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਵਿਚ ਕਾਮਯਾਬ ਰਹੇ ਹਨ | ਮਿਨਹਾਸ ਨੇ ਕਿਹਾ ਕਿ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿਚ 2027 ਵਿਚ ਪੰਜਾਬ ਅੰਦਰ ਕਮਲ ਦਾ ਫ਼ੁਲ ਖਿਲੇਗਾ ਸਰਕਾਰ ਬਣੇਗੀ | ਮਿਨਹਾਸ ਨੇ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਸੂਬਾ ਪ੍ਰਧਾਨ ਬਣਨ 'ਤੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਪਾਰਟੀ ਵਰਕਰਾਂ 'ਚ ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਨਵੇਂ ਜੋਸ਼ ਦਾ ਸੰਚਾਰ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਹਰਿਆਣਾ ਚੋਣਾਂ ਦੀ ਗਿਣਤੀ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਸਖ਼ਤ, 11 ਵਾਰਡਾਂ ਲਈ ਹਰਿਆਣਾ ਕਾਲਜ ਵਿਖੇ ਗਿ... ਅਗਲੀ ਖ਼ਬਰ ਅਧਿਕਾਰਤ ਘੋਸ਼ਣਾ ਤੋਂ ਪਹਿਲਾਂ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਉਮੀਦਵਾਰ ਨਾ ਦੱਸੇ-ਸ਼ੁਕਲਾ
Ad Position 24