24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੰਸਾਰਪੁਰ-ਮੱਕੋਵਾਲ ਸਕੂਲ ਵਿਖੇ 'ਵਰਲਡ ਨੋ ਤੰਬਾਕੂ ਡੇਅ' ਮਨਾਇਆ

Ad Position 21
No active advertisement
ਅਜੀਤ ਡੈਸਕ 31-05-2026
ਪੱਸੀ ਕੰਢੀ, 30 ਮਈ (ਜਗਤਾਰ ਸਿੰਘ ਰਜਪਾਲਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ-ਮੱਕੋਵਾਲ ਵਿਖੇ 'ਵਰਲਡ ਨੋ ਤੰਬਾਕੂ ਡੇਅ' ਮਨਾਇਆ | ਇਸ ਸਮੇਂ ਰਾਜੀਵ ਸ਼ਰਮਾ ਬੀ. ਈ. ਈ. ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਦਿਨ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਤੰਬਾਕੂ ਦੇ ਬੂਰੇ ਪ੍ਰਭਾਵਾਂ ਤੋਂ ਜਾਣੰੂ ਕਰਵਾਇਆ ਜਾਂਦਾ ਹੈ | ਤੰਬਾਕੂ ਦੇ ਸੇਵਨ ਕਰਨ ਨਾਲ ਖ਼ੁਰਾਕ ਨਲੀ, ਫੇਫੜਿਆਂ, ਪੇਟ, ਜੀਭ ਦਾ ਕੈਂਸਰ, ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ ਤੇ ਹੋਰ ਬਿਮਾਰੀਆਂ ਲੱਗ ਜਾਂਦੀਆਂ ਹਨ | ਤੰਬਾਕੂ ਵਿਚ ਨਿਕੋਟੀਨ ਸਮੇਤ ਬਹੁਤ ਸਾਰੇ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ, ਜੋ ਕਿ ਸਰੀਰ ਲਈ ਨੁਕਸਾਨਦਾਇਕ ਹਨ | ਉਨ੍ਹਾਂ ਕਿਹਾ ਕਿ 'ਤੰਬਾਕੂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਅਪਣਾਓ | ਤੰਬਾਕੂ ਨਾਲ ਇਕੱਲਾ ਕੈਂਸਰ ਜਾਂ ਦਿਲ ਦੇ ਰੋਗ ਹੀ ਨਹੀਂ ਹੁੰਦੇ ਸਗੋਂ ਬੀ. ਪੀ., ਗੁਰਦੇ ਦੀਆਂ ਬਿਮਾਰੀਆਂ ਤੋਂ ਇਲਾਵਾ ਦੰਦ ਆਦਿ ਵੀ ਖ਼ਰਾਬ ਹੋ ਜਾਂਦੇ ਹਨ | ਤੰਬਾਕੂ ਦਾ ਸੇਵਨ ਹਮੇਸ਼ਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ | ਗਰਭਵਤੀ ਔਰਤਾਂ ਵਲੋਂ ਤੰਬਾਕੂ ਦਾ ਸੇਵਨ ਕਰਨ ਤੇ ਉਸ ਦੇ ਜਨਮ ਲੈਣ ਵਾਲੇ ਬੱਚੇ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ | ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਵਿਦਿਆਰਥੀਆਂ ਨੂੰ ਤੰਬਾਕੂ ਕੰਟਰੋਲ ਐਕਟ 2003 ਸੰਬੰਧੀ ਵੀ ਜਾਣਕਾਰੀ ਦਿੱਤੀ | ਜਨਤਕ ਥਾਵਾਂ 'ਤੇ ਸਿਗਰੇਟਨੋਸ਼ੀ, ਈ-ਸਿਗਰਟ ਦੀ ਵਰਤੋਂ, ਦੁਕਾਨਦਾਰਾਂ ਵਲੋਂ ਸਿਗਰਟ ਵੇਚਣਾ, ਗੁਟਕਾ, ਪਾਨ, ਮਸਾਲਾ ਵੇਚਣਾ ਤੇ ਤੰਬਾਕੂ ਪਦਾਰਥਾਂ ਦੀ ਪੈਕਿੰਗ 'ਤੇ ਪਾਬੰਦੀ ਹੈ | ਜਨਤਕ ਥਾਵਾਂ ਤੇ ਵਿੱਦਿਅਕ ਸੰਸਥਾਵਾਂ ਦੇ ਨੇੜੇ ਤੰਬਾਕੂ ਤੰਬਾਕੂ ਉਤਪਾਦ ਵੇਚਣ ਤੇ 200 ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ | ਇਸ ਸਮੇਂ ਕਾਰਜਕਾਰੀ ਪਿ੍ੰਸੀਪਲ ਅਨਿਲ ਕੁਮਾਰ, ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ. ਐੱਚ. ਓ. ਹਰਕੀਰਤ ਸਿੰਘ, ਬਲਵਿੰਦਰ ਕੁਮਾਰ, ਫਾਰਮੇਸੀ ਅਫ਼ਸਰ ਸਿਕੰਦਰ ਸਿੰਘ, ਸਿਹਤ ਨੋਡਲ ਅਫ਼ਸਰ ਜਗਦੀਪ ਸਿੰਘ, ਲੈਕਚਰਾਰ ਜਤਿੰਦਰ ਸ਼ਰਮਾ, ਬਲਵਿੰਦਰ ਸਿੰਘ, ਮੈਡਮ ਰੇਨੂੰ ਬਾਲਾ, ਮੈਡਮ ਡਿੰਪਲ, ਮੈਡਮ ਸੁਲੇਖ ਰਾਣੀ ਤੇ ਸਕੂਲ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਇਸ਼ਾਂਕ ਕੁਮਾਰ ਨੇ ਬੱਸੀ ਕਲਾਂ ਦੇ ਲਾਭਪਾਤਰੀਆਂ ਨੂੰ ਵੰਡੀਆਂ ਰਾਸ਼ਨ ਕਿੱਟਾਂ ਅਗਲੀ ਖ਼ਬਰ ਖੇਡ ਮੁਕਾਬਲਿਆਂ 'ਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ
Ad Position 24