25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕੋਚ ਅਲੀ ਹਸਨ ਦੀ ਯਾਦ 'ਚ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

Ad Position 21
No active advertisement
ਅਜੀਤ ਡੈਸਕ 31-05-2026
ਮਾਹਿਲਪੁਰ, 30 ਮਈ (ਰਜਿੰਦਰ ਸਿੰਘ)-ਖੇਡ ਜਗਤ 'ਚ ਇੰਟਰਨੈਸ਼ਨਲ ਫੁੱਟਬਾਲਰ ਖਿਡਾਰੀ ਪੈਦਾ ਕਰਨ ਵਾਲੇ ਕੋਚ ਅਲੀ ਹਸਨ ਦੀ ਯਾਦ 'ਚ ਇਲਾਕਾ ਨਿਵਾਸੀ ਤੇ ਭਾਰਤੀਆਂ ਦੇ ਸਹਿਯੋਗ ਨਾਲ ਚੌਥਾ ਪੇਂਡੂ ਓਪਨ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਪ੍ਰਧਾਨ ਆਸਿਮ ਹਸਨ ਦੀ ਅਗਵਾਈ 'ਚ ਸਰਕਾਰੀ ਸਕੂਲ ਲੜਕੇ ਮਾਹਿਲਪੁਰ ਦੀ ਗਰਾੳਾੂਡ 'ਚ ਸ਼ੁਰੂ ਕਰਵਾਇਆ | ਟੂਰਨਾਮੈਂਟ ਦਾ ਉਦਘਾਟਨ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਗਗਨ ਕੋਕਰੀ ਤੇ ਇੰਟਰਨੈਸ਼ਨਲ ਫੁੱਟਬਾਲਰ ਖਿਡਾਰੀ ਹਰਮਨਜੋਤ ਸਿੰਘ ਖਾਬੜਾ ਨੇ ਕੀਤਾ ਜਦਕਿ ਪ੍ਰਧਾਨਗੀ ਇੰਜ. ਤਰਲੋਚਨ ਸਿੰਘ ਸੰਧੂ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ, ਮੈਨੇਜਿੰਗ ਡਾਇਰੈਕਟਰ ਨਰੇਸ਼ ਸੈਣੀ ਕੇ. ਡੀ. ਇੰਟਰਨੈਸ਼ਨਲ ਸਕੂਲ, ਮਾ. ਬਨਿੰਦਰ ਸਿੰਘ, ਆਦਿਲ ਹਸਨ, ਮਨਜਿੰਦਰ ਸਿੰਘ, ਕੌਂਸਲਰ ਬਲਦੇਵ ਸਿੰਘ, ਸਤਪ੍ਰਕਾਸ਼ ਕੈਨੇਡੀਅਨ ਨੇ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਉਦਘਾਟਨੀ ਮੈਚਾਂ 'ਚ ਪਿੰਡ ਰਾਮਪੁਰ ਸੈਣੀਆਂ ਦੀ ਟੀਮ ਨੇ ਪਿੰਡ ਬਿਹਾਲਾ ਦੀ ਟੀਮ ਨੂੰ 2-1, ਪਿੰਡ ਚੰਦੇਲੀ ਦੀ ਟੀਮ ਨੇ ਪਿੰਡ ਭਗਤੂਪੁਰ ਦੀ ਟੀਮ ਨੂੰ 3-2 ਨਾਲ, ਪਿੰਡ ਰਹੱਲੀ ਨੇ ਪਿੰਡ ਚੱਕਮੱਲਾ ਦੀ ਟੀਮ ਨੂੰ 1-0 ਨਾਲ ਹਰਾ ਕੇ ਅਗਲੇ ਦੋਰ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਖੇਡ ਪ੍ਰਮੋਟਰ ਤਰਸੇਮ ਭਾਅ, ਵਿਸ਼ਾਲ, ਖੁਸ਼ਵੰਤ ਸਿੰਘ ਬੈਂਸ, ਭੁਪਿੰਦਰ ਸਿੰਘ ਰਾਮਪੁਰ, ਸਮਾਜ ਸੇਵੀ ਧਰਮ ਸਿੰਘ ਫੌਜੀ, ਕੌਸਲਰ ਰਾਜ ਕੁਮਾਰ ਰਾਜੂ, ਹੈਰੀ ਗੋਂਦਪੁਰ, ਸਰਬਜੀਤ ਸਿੰਘ ਚੰਦੇਲੀ, ਜੁਝਾਰ ਸਿੰਘ ਨੰਗਲ ਖ਼ੁਰਦ ਬਲਾਕ ਪ੍ਰਧਾਨ, ਠਾਕੁਰ ਕਰਨ ਮਹਿਤਾ, ਲੈਕ.ਰਘਵੀਰ ਸਿੰਘ, ਡਾ.ਜਤਿੰਦਰ ਕੁਮਾਰ, ਹਰਦੀਪ ਸਿੰਘ ਗਿੱਲ ਇੰਟਰਨੈਸ਼ਨਲ ਖਿਡਾਰੀ, ਸੰਦੀਪ ਕੈਂਡੋਵਾਲ ਤੇ ਖੇਡ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼- ਕੁਲਵਿੰਦਰ ਕੌਰ ਧਾਲੀਵਾਲ ਅਗਲੀ ਖ਼ਬਰ ਡਾ. ਇਸ਼ਾਂਕ ਕੁਮਾਰ ਨੇ ਬੱਸੀ ਕਲਾਂ ਦੇ ਲਾਭਪਾਤਰੀਆਂ ਨੂੰ ਵੰਡੀਆਂ ਰਾਸ਼ਨ ਕਿੱਟਾਂ
Ad Position 24