09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੀ ਲੜੀ ਦੀ ਆਰੰਭਤਾ - ਭਾਈ ਦਿਲਬਾਗ ਸਿੰਘ ਮੰਝਪੁਰ

Ad Position 21
No active advertisement
ਅਜੀਤ ਡੈਸਕ 02-06-2026
ਐਮਾਂ ਮਾਂਗਟ, 1 ਜੂਨ (ਗੁਰਾਇਆ)- ਧੰਨ-ਧੰਨ ਸਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤ ਅਸਥਾਨ ਨਰਾਇਣ ਕੁਟੀਆ ਨਗਰ ਨਰਾਇਣਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਦੇ ਦੇਖ-ਰੇਖ ਹੇਠ ਇਲਾਕਾ ਨਿਵਾਸੀ ਅਤੇ ਸੰਗਤਾਂ ਦੇ ਸਹਿਯੋਗ ਨਾਲ 13 ਸ੍ਰੀ ਅਖੰਡ ਪਾਠ ਸਾਹਿਬਾਂ ਦੀ ਪਹਿਲੀ ਲੜੀ ਦੀ ਆਰੰਭਤਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰ ਦਿੱਤੀ ਗਈ | ਇਹ ਜਾਣਕਾਰੀ ਸਾਂਝੀ ਕਰਦਿਆਂ ਭਾਈ ਦਿਲਬਾਗ ਸਿੰਘ ਮੰਝਪੁਰ ਨੇ ਦੱਸਿਆ ਕਿ ਹਜ਼ੂਰੀ ਜਥੇ ਵਲੋਂ ਪਹਿਲਾ ਰਸਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ ਅਤੇ ਸੰਤ ਮਹਾਂਪੁਰਖ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਵਡਮੁੱਲੇ ਪ੍ਰਵਚਨਾਂ ਦੁਆਰਾ ਨਿਹਾਲ ਕੀਤਾ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਹਾਨ ਸਲਾਨਾ ਸਮਾਗਮ ਨੂੰ ਮੁੱਖ ਰੱਖ ਕੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵਲੋਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਰੋਜ਼ਾਨਾ ਸ਼ਾਮ ਨੂੰ 7 ਵਜੇ ਤੋ ਲੈ ਕੇ 9 ਵਜੇ ਤੱਕ ਕੀਰਤਨ ਦੀਵਾਨ ਸਜਾਏ ਜਾਣਗੇ | ਇਸ ਮਹਾਨ ਸਮਾਗਮ ਦੀ ਸਪੂਰਨਤਾਈ ਮਿਤੀ 7 ਜੂਨ 2026 ਦਿਨ ਐਤਵਾਰ ਨੂੰ ਹੋਵੇਗੀ | ਉਨ੍ਹਾਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕਰੋ | ਇਸ ਮੌਕੇ ਸੁਰਜੀਤ ਸਿੰਘ ਭੱਟੀਆਂ, ਜਥੇਦਾਰ ਮਹਿੰਦਰ ਸਿੰਘ ਨਰੈਣਗੜ੍ਹ, ਸੁਰਿੰਦਰ ਸਿੰਘ ਨਰੈਣਗੜ੍ਹ, ਤਰਲੋਚਨ ਸਿੰਘ ਨਰੈਣਗੜ੍ਹ, ਅਮਰੀਕ ਸਿੰਘ ਗੰਗਾ ਚੱਕ, ਸੂਰਮ ਸਿੰਘ ਨਰੈਣਗੜ੍ਹ, ਸੇਵਾ ਸਿੰਘ ਟੇਰਕਿਆਣਾ, ਜਥੇ. ਸਿਕੰਦਰ ਸਿੰਘ ਮੰਝਪੁਰ, ਜਥੇਦਾਰ ਸੁਰਜੀਤ ਸਿੰਘ ਕੋਟਲੀ, ਸਤਨਾਮ ਸਿੰਘ ਮੰਝਪੁਰ, ਪ੍ਰਗਟ ਸਿੰਘ ਮੰਝਪੁਰ, ਜਥੇਦਾਰ ਮਲਕੀਤ ਸਿੰਘ ਮੰਝਪੁਰ, ਨਿਰਮਲ ਸਿੰਘ ਮੰਝਪੁਰ, ਕਾਬਲ ਸਿੰਘ ਗੁਨੋਪੁਰ, ਦਿਲਬਾਗ ਸਿੰਘ ਮੰਝਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾਇਗਨੋਸਟਿਕ ਕਿੱਟ, ਐਮ. ਸੀ. ਐਚ. ਤੇ ਐਨ. ਸੀ. ਡੀ. ਸਟਰੈਂਥਨਿੰਗ ਸੰਬੰਧੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਕਰਵਾਈ ਅਗਲੀ ਖ਼ਬਰ ਚੁੱਪ ਵੱਡੇ ਤੋਂ ਵੱਡੇ ਮਸਲੇ ਦਾ ਹੱਲ ਕੱਢਦੀ-ਨਾਨਕਸਰ ਸੰਪਰਦਾਇ
Ad Position 24