20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਬਾਬਾ ਸ਼ਿਵਰ ਦਾਸ ਮਹਾਰਾਜ ਦਰਬਾਰ ਵਿਖੇ ਮੇਲਾ 7 ਨੂੰ

Ad Position 21
No active advertisement
ਅਜੀਤ ਡੈਸਕ 05-06-2026
ਤਲਵਾੜਾ, 4 ਜੂਨ (ਮਹਿਤਾ)-ਮਹਾਨ ਧਾਰਮਿਕ ਵਿਭੂਤਿ ਸੰਤ ਬਾਬਾ ਇਸ਼ਵਰ ਦਾਸ ਮਹਾਰਾਜ ਦੇ ਜਨਮ ਉਤਸਵ ਤੇ ਦੇਪੁਰ ਦਰਬਾਰ ਵਿਖੇ 7 ਜੂਨ ਨੂੰ ਮੇਲਾ ਲੱਗ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕੀ ਕਮੇਟੀ ਵਲੋਂ ਤਿਆਰੀਆਂ ਚੱਲ ਰਹੀਆਂ ਹਨ | ਕਮੇਟੀ ਪ੍ਰਧਾਨ ਪਵਨ ਸਿੰਘ ਨੇ ਦੱਸਿਆ ਕਿ ਬਾਬਾ ਇਸ਼ਵਰ ਦਾਸ ਮਹਾਰਾਜ ਦੇ ਜਨਮ ਉਤਸਵ 'ਤੇ 5 ਜੂਨ ਨੂੰ ਦਰਬਾਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 7 ਜੂਨ ਨੂੰ ਭੋਗ ਉਪਰੰਤ ਸ਼ਬਦ ਕੀਰਤਨ ਦਾ ਉਚਾਰਨ ਹੋਵੇਗਾ | ਉਪਰੰਤ ਨਿਸ਼ਾਨ ਸਾਹਿਬ ਚੱੜਾ ਕੇ ਅਤੁੱਟ ਲੰਗਰ ਵਰਤਾਇਆ ਜਾਵੇਗਾ | ਪ੍ਰਧਾਨ ਪਵਨ ਸਿੰਘ ਦੱਸਿਆ ਕਿ ਦਰਬਾਰ ਵਿਖੇ ਪਹੁੰਚ ਰਹੀ ਸੰਗਤ ਲਈ ਲੰਗਰ, ਰਹਿਣ ਦਾ ਇੰਤਜਾਮ ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਹਰਿ ਸਿੰਘ, ਅਸ਼ਵਨੀ ਕੁਮਾਰ, ਕਾਹਨ ਸਿੰਘ, ਪਵਨ ਕੁਮਾਰ, ਸਰਜੀਵਨ ਸਿੰਘ, ਮੁਕੇਸ਼ ਕੁਮਾਰ, ਪੁਸ਼ਪਿੰਦਰ ਸਿੰਘ, ਨਰਿੰਦਰ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ ਅਗਲੀ ਖ਼ਬਰ ਪੰਚਾਇਤ ਤੇ ਥਾਣੇ ਤੋਂ ਇਨਸਾਫ਼ ਨਾ ਮਿਲਣ 'ਤੇ ਪ੍ਰਵਾਸੀ ਮਜ਼ਦੂਰ ਨੇ ਐਸ. ਐਸ. ਪੀ. ਕੋਲ ਕੀਤੀ ਸ਼ਿਕਾਇਤ
Ad Position 24