10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ 'ਚ 37 ਉਮੀਦਵਾਰ ਲੜਨਗੇ ਚੋਣ 8 ਉਮੀਦਵਾਰਾਂ ਨੇ ਲਏ ਨਾਮਜ਼ਦਗੀ ਪੱਤਰ ਵਾਪਸ

Ad Position 21
No active advertisement
ਅਜੀਤ ਡੈਸਕ 06-06-2026
ਸ਼ਾਮਚੁਰਾਸੀ, 5 ਜੂਨ (ਗੁਰਮੀਤ ਸਿੰਘ ਖ਼ਾਨਪੁਰੀ)-ਨਗਰ ਕੌਂਸਲ ਸ਼ਾਮਚੁਰਾਸੀ ਵਿਖੇ 13 ਜੂਨ ਨੂੰ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਤੌਰ 'ਤੇ ਚੋਣਾਂ ਵਿਚ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਵਲੋਂ ਸਬ-ਤਹਿਸੀਲ ਸ਼ਾਮਚੁਰਾਸੀ ਵਿਖੇ ਆਪਣੇ ਹਮਾਇਤੀਆਂ ਨਾਲ ਸ਼ਾਮਿਲ ਹੋ ਕੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਸਨ | ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਉਪਰੰਤ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ ਵੱਖ-ਵੱਖ ਵਾਰਡਾਂ ਦੇ 8 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ | ਜਿਸ ਅਨੁਸਾਰ ਹੁਣ ਭਾਰਤੀ ਜਨਤਾ ਪਾਰਟੀ 9 ਵਾਰਡਾਂ, ਕਾਂਗਰਸ 8 ਵਾਰਡਾਂ, ਆਮ ਆਦਮੀ ਪਾਰਟੀ 9 ਵਾਰਡਾਂ, ਸ਼੍ਰੋਮਣੀ ਅਕਾਲੀ ਦਲ 4 ਵਾਰਡਾਂ, ਬਹੁਜਨ ਸਮਾਜ ਪਾਰਟੀ 4 ਵਾਰਡਾਂ ਤੇ ਆਜ਼ਾਦ ਉਮੀਦਵਾਰ 3 ਵਾਰਡਾਂ ਤੋਂ ਚੋਣ ਲੜਨਗੇ | ਇਸ ਮੌਕੇ ਆਰ. ਓ. ਤਜਿੰਦਰ ਸਿੰਘ ਤੇ ਚੋਣ ਇੰਚਾਰਜ ਸੁਖਦੇਵ ਸਿੰਘ ਕਾਜਲ ਨੇ ਦੱਸਿਆ ਕਿ ਮਿਤੀ 3 ਜੂਨ ਤੱਕ ਕੁਲ 45 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ ਤੇ ਅੱਜ 8 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ | ਸ਼ਾਮਚੁਰਾਸੀ ਦੇ 9 ਵਾਰਡਾਂ ਤੋਂ ਕੁਲ 37 ਉਮੀਦਵਾਰ ਚੋਣ ਲੜਨਗੇ, ਜਿਸ ਅਨੁਸਾਰ ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 1 ਤੋਂ ਹਰਭਜਨ ਕੌਰ, ਵਾਰਡ ਨੰਬਰ 2 ਤੋਂ ਮਿੰਦੋਂ, ਵਾਰਡ ਨੰਬਰ 3 ਰਵਿੰਦਰ ਕੁਮਾਰ, ਵਾਰਡ ਨੰਬਰ 4 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ 5 ਤੋਂ ਡਾ. ਨਿਰਮਲ ਕੁਮਾਰ, ਵਾਰਡ ਨੰਬਰ 6 ਤੋਂ ਰਣਧੀਰ ਸਿੰਘ ਫਲੌਰਾ, ਵਾਰਡ ਨੰਬਰ 7 ਤੋਂ ਹਰਮੇਸ਼ ਕੁਮਾਰ, ਵਾਰਡ ਨੰਬਰ 8 ਪੂਜਾ ਰਾਣੀ ਅਤੇ ਵਾਰਡ ਨੰਬਰ 9 ਤੋਂ ਊਸ਼ਾ ਸਹੋਤਾ | ਇਸੇ ਤਰਾਂ ਬੀ.ਜੇ.ਪੀ. ਵਲੋਂ ਵਾਰਡ ਨੰਬਰ 1 ਤੋਂ ਜਸਵੀਰ ਕੁਮਾਰ (ਭੱਪੀ), ਵਾਰਡ ਨੰਬਰ 2 ਤੋਂ ਦਲਵੀਰ ਕੌਰ, ਵਾਰਡ ਨੰਬਰ 3 ਪਰਮਜੀਤ ਕੁਮਾਰ, ਵਾਰਡ ਨੰਬਰ 4 ਤੋਂ ਕਮਲਾ ਦੇਵੀ, ਵਾਰਡ ਨੰਬਰ 5 ਮੰਗਲ ਕੁਮਾਰ ਮੰਗੀ, ਵਾਰਡ ਨੰਬਰ 6 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 7 ਤੋਂ ਰਾਜਪਾਲ, ਵਾਰਡ ਨੰਬਰ 8 ਪਿ੍ਆ ਰਾਨੀ ਅਤੇ ਵਾਰਡ ਨੰਬਰ 9 ਤੋਂ ਇੰਦਰਜੀਤ ਕੌਰ | ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 1 ਤੋਂ ਧਰਮਿੰਦਰ ਸਿੰਘ, ਵਾਰਡ ਨੰਬਰ 2 ਤੋਂ ਆਸ਼ਾ ਰਾਣੀ, ਵਾਰਡ ਨੰਬਰ 3 ਤੋਂ ਸ਼ਿੰਦਾ, ਵਾਰਡ ਨੰਬਰ 4 ਤੋਂ ਯਮੁਨਾ ਦੇਵੀ, ਵਾਰਡ ਨੰਬਰ 5 ਤੋਂ ਹੀਰਾ ਲਾਲ, ਵਾਰਡ ਨੰਬਰ 6 ਤੋਂ ਦਲਜਿੰਦਰ ਸੋਹਲ, ਵਾਰਡ ਨੰਬਰ 7 ਤੋਂ ਪਰਮਿੰਦਰ ਕੁਮਾਰ ਅਤੇ ਵਾਰਡ ਨੰਬਰ 8 ਤੋਂ ਬਲਜਿੰਦਰ ਕੌਰ | ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 2 ਗੁਰਪ੍ਰੀਤ ਕੌਰ, ਵਾਰਡ ਨੰਬਰ 3 ਤੋਂ ਇੰਦਰਜੀਤ, ਵਾਰਡ ਨੰਬਰ 4 ਤੋਂ ਊਸ਼ਾ ਰਾਣੀ ਅਤੇ ਵਾਰਡ ਨੰਬਰ 9 ਤੋਂ ਕਿਰਨ ਕੁਮਾਰੀ | ਬੀ. ਐਸ. ਪੀ. ਵਲੋਂ ਵਾਰਡ ਨੰਬਰ 1 ਤੋਂ ਲਵਲੀ, ਵਾਰਡ ਨੰਬਰ 2 ਤੋਂ ਜਤਿੰਦਰ ਕੌਰ, ਵਾਰਡ ਨੰਬਰ 7 ਤੋਂ ਨਰਿੰਦਰ ਕੁਮਾਰ, ਵਾਰਡ ਨੰਬਰ 8 ਤੋਂ ਰਾਜ ਕੁਮਾਰ ਅਤੇ ਇਸੇ ਤਰਾਂ ਆਜ਼ਾਦ ਉਮੀਦਵਾਰਾਂ ਵਜੋਂ ਵਾਰਡ ਨੰਬਰ 3 ਤੋਂ ਸਰਬਜੀਤ, ਵਾਰਡ ਨੰਬਰ 5 ਤੋਂ ਪੂਨਮ ਸ਼ਰਮਾ, ਵਾਰਡ ਨੰਬਰ 9 ਤੋਂ ਸੁਨੀਤਾ ਚੋਣ ਲੜਨਗੇ |
Ad Position 22
No active advertisement
ਪਿਛਲੀ ਖ਼ਬਰ ਟਰੈਕਟਰ ਦੀਆਂ ਤਵੀਆਂ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ ਅਗਲੀ ਖ਼ਬਰ ਜੋਬਨਪ੍ਰੀਤ ਦੀ ਹਿਰਾਸਤ ਦਾ ਮਾਮਲਾ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ ਸੰਬੰਧੀ ਦਾਇਰ ਪਟੀਸ਼ਨ ਹਾਈ ਕੋਰਟ ਵਲੋਂ ਖਾਰਜ...
Ad Position 24