01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕੋਚ ਅਲੀ ਹਸਨ ਯਾਦਗਾਰੀ ਨਾਈਟ ਫੁੱਟਬਾਲ ਟੂਰਨਾਮੈਂਟ 'ਚ ਪਿੰਡ ਨੰਗਲ ਕਲਾਂ ਬਣਿਆ ਚੈਂਪੀਅਨ

Ad Position 21
No active advertisement
ਅਜੀਤ ਡੈਸਕ 08-06-2026
ਮਾਹਿਲਪੁਰ, 7 ਜੂਨ (ਰਜਿੰਦਰ ਸਿੰਘ)-ਕੋਚ ਅਲੀ ਹਸਨ ਫੁੱਟਬਾਲ ਕਲੱਬ ਮਾਹਿਲਪੁਰ ਵਲੋਂ ਸਰਕਾਰੀ ਸਕੂਲ ਲੜਕੇ ਮਾਹਿਲਪੁਰ ਦੇ ਖੇਡ ਸਟੇਡੀਅਮ ਵਿਖੇ ਫੁੱਟਬਾਲ ਕੋਚ ਅਲੀ ਹਸਨ ਦੀ ਯਾਦ 'ਚ ਪ੍ਰਧਾਨ ਆਸਿਮ ਹਸਨ ਦੀ ਅਗਵਾਈ 'ਚ ਕਰਵਾਇਆ ਜਾ ਰਿਹਾ ਚੌਥਾ ਸੇਵਨ-ਏ-ਸਾਈਡਨਾਈਟ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੌਕੇ ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ, ਭਲਵਾਨ ਬਾੜੀਆ ਤੇ ਹਰਨੰਦਨ ਸਿੰਘ ਖਾਬੜਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਇਨਾਮਾਂ ਦੀ ਵੰਡ ਕੀਤੀ | ਪ੍ਰਧਾਨਗੀ ਫੁੱਟਬਾਲਰ ਖਿਡਾਰੀ ਹਰਮਨਜੋਤ ਸਿੰਘ ਖਾਬੜਾ, ਸੱਤ ਪ੍ਰਕਾਸ਼ ਸਿੰਘ ਸੰਘਾ ਕੈਨੇਡੀਅਨ, ਇੰਸ. ਦਲਜੀਤ ਸਿੰਘ ਬਿੱਟੂ, ਇੰਜੀ. ਤਰਲੋਚਨ ਸਿੰਘ ਸੰਧੂ, ਸਮਾਜ ਸੇਵੀ ਵਿੱਕੀ ਅਗਨੀਹੋਤਰੀ, ਕੌਂਸਲਰ ਬਲਦੇਵ ਸਿੰਘ, ਤਰਸੇਮ ਭਾਅ, ਜਸਪਾਲ ਜੱਸੀ, ਆਦਿਲ ਹਸਨ, ਸੁਖਦੇਵ ਸਿੰਘ ਸੰਘਾ, ਵਿਸ਼ਾਲ ਕੁਮਾਰ, ਕੋਚ ਮਨਜਿੰਦਰ ਸਿੰਘ, ਡਾ.ਇਕਰਾਮ ਸੈਫੀ, ਫੁੱਟਬਾਲਰ ਖਿਡਾਰੀ ਅਨਵਰ ਅਲੀ ਨੇ ਕੀਤੀ | ਖੇਡੇ ਗਏ ਫਾਈਨਲ ਮੈਚਾਂ 'ਚ ਪਿੰਡ ਨੰਗਲ ਕਲਾਂ ਨੇ ਰਹੱਲੀ ਨੂੰ 2-1 ਨਾਲ ਹਰਾ ਕੇ ਨਕਦ ਰਾਸ਼ੀ ਤੇ ਟਰਾਫੀ 'ਤੇ ਕਬਜ਼ਾ ਕੀਤਾ | ਖੇਡ ਮੇਲੇ 'ਚ ਇੰਟਰਨੈਸ਼ਨਲ ਖਿਡਾਰੀ ਅਮਨਿੰਦਰ ਸਿੰਘ ਮਨੋਲੀਆਂ, ਇੰਟਰਨੈਸ਼ਨਲ ਖਿਡਾਰੀ ਹਰਪ੍ਰੀਤ ਸਿੰਘ, ਅਥਲੀਟ ਅਮਨਦੀਪ ਸਿੰਘ ਬੈਂਸ, ਰਾਜ ਕੁਮਾਰ ਰਾਜੂ ਕੌਂਸਲਰ, ਸਮਾਜ ਸੇਵੀ ਧਰਮ ਸਿੰਘ ਫ਼ੌਜੀ, ਮੱਖਣ ਸਿੰਘ ਕੋਠੀ, ਸੋਫਟੀ ਬੱਸੀ ਕਲ੍ਹਾਂ, ਰਾਜਬੀਰ ਸਿੰਘ, ਜੱਸੀ ਤਨੇਜਾ, ਸ਼ਿਰਾਜ਼ ਹਸਨ, ਠਾਕੁਰ ਕਰਨ ਮਹਿਤਾ, ਸਰਬਜੀਤ ਸਿੰਘ ਚੰਦੇਲੀ, ਹਰਦੀਪ ਬਾਘਾ, ਮਨਪ੍ਰੀਤ ਮੋਨੂੰ, ਸੰਦੀਪ ਕੈਂਡੋਵਾਲ, ਗੁਰਪ੍ਰੀਤ ਸਿੰਘ ਬੈਂਸ, ਖੁਸ਼ਵੰਤ ਸਿੰਘ ਬੈਂਸ, ਮਨੀ ਮਾਹਿਲਪੁਰ. ਕੁਮੈਂਟੇਟਰ ਹੈਰੀ ਗੋਂਦਪੁਰ, ਸੋਫਟੀ, ਸੰਦੀਪ ਸਿੰਘ ਕੈਂਡੋਵਾਲ, ਫ਼ੌਜੀ ਹਰਦੇਵ ਸਿੰਘ, ਭੁਪਿੰਦਰ ਸਿੰਘ ਰਾਮਪੁਰ, ਬਲਜਿੰਦਰ ਮਾਨ, ਜੂਝਾਰ ਸਿੰਘ ਨੰਗਲ ਖ਼ੁਰਦ, ਹਰਜੀਵ ਰਾਮਾ, ਕੋਚ ਤਰੁਣ ਤਨੇਜਾ, ਬਲਵਿੰਦਰ ਮਰਵਾਹਾ ਕੌਂਸਲਰ, ਰਮਨ ਬੈਂਸ, ਹਰਮਨਜੀਤ ਸਿੰਘ,ਦਲਜੀਤ ਸਿੰਘ, ਮਨਪ੍ਰੀਤ ਮੋਨੂੰ, ਮੈਚ ਕਮਿਸ਼ਨਰ ਪਰਮਜੀਤ ਸਿੰਘ ਸੂਰਾਪੁਰ, ਮੈਚ ਰੈਫ਼ਰੀ ਰਵੀ ਕੁਮਾਰ ਸੁੱਜੋਂ, ਰੈਫ਼ਰੀ ਸਤਵੀਰ ਸਿੰਘ ਜੀਦੋਵਾਲ, ਰੈਫ਼ਰੀ ਹਰਮੇਸ਼ ਕੁਮਾਰ, ਰੋਵਰੀ ਦੀਪਾ ਦੁਸਾਂਝ, ਰੈਫ਼ਰੀ ਸਤਵੰਤ ਸਿੰਘ ਪੱਲੀਆਂ ਤੇ ਖੇਡ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਵਲੋਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ 'ਚ ਮੀਟਿੰਗ ਅਗਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾਂ 'ਤੇ ਪੁਲਿਸ ਤਸ਼ੱਦਦ ਨਿੰਦਣਯੋਗ-ਅਰਵਿੰਦ ਸਿੰਘ ਰਸੂਲਪੁਰ
Ad Position 24