01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨਵੀਂ ਬਣ ਰਹੀ ਆਕਸੀਜਨ ਦੀ ਫ਼ੈਕਟਰੀ 'ਚ ਹੋਈ 4 ਸਾਲਾ ਬੱਚੀ ਦੀ ਮੌਤ, ਪ੍ਰਸ਼ਾਸਨ ਨੇ ਧਾਰੀ ਚੱੁਪ

Ad Position 21
No active advertisement
ਅਜੀਤ ਡੈਸਕ 08-06-2026
ਨਸਰਾਲਾ, 7 ਜੂਨ (ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪੁਰ-ਜਲੰਧਰ ਰੋਡ ਤੋਂ ਥੋੜੀ ਦੂਰ ਤਾਰਾਗੜ੍ਹ-ਸਾਂਧਰਾ ਆਦਿ ਪਿੰਡਾਂ ਨੂੰ ਜਾਣ ਵਾਲੀ ਸੜਕ 'ਤੇ ਨਵੀਂ ਬਣ ਰਹੀ ਆਕਸੀਜਨ ਗੈੱਸ ਫ਼ੈਕਟਰੀ ਜਿਸ 'ਚ ਕਾਰਬਨ ਡਾਈਆਕਸਾਈਡ ਸਿਲੰਡਰ ਦੀ ਗੈੱਸ ਕਾਰਨ ਇਕ ਪ੍ਰਵਾਸੀ ਮਜ਼ਦੂਰ ਦੀ 4 ਸਾਲਾ ਬੱਚੀ ਦੀ ਮੌਤ ਦੀ ਖ਼ਬਰ ਸੁਣਨ ਨਾਲ ਇਲਾਕੇ 'ਚ ਸਨਸਨੀ ਫੈਲ ਗਈ | ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮਿ੍ਤਕ ਬੱਚੀ ਦਾ ਪਿਤਾ ਤੇ ਮਾਤਾ ਆਕਸੀਜਨ ਪਲਾਂਟ ਦੀ ਬਣਨ ਵਾਲੀ ਇਮਾਰਤ ਦੀ ਕੰਧ ਕਰ ਰਹੇ ਸੀ ਤੇ ਬੱਚੀ ਨੂੰ ਸਿਲੰਡਰ ਦੀ ਟੂਟੀ ਖੁੱਲ੍ਹਣ ਤੇ ਗੈੱਸ ਨੇ ਆਪਣੇ ਜੁਗਲ 'ਚ ਲਪੇਟ ਕੇ ਮੌਤ ਦੇ ਘਾਟ ਉਤਾਰ ਦਿੱਤਾ | ਜ਼ਿਕਰਯੋਗ ਹੈ ਦੋ ਕੁ ਮਹੀਨਿਆਂ ਤੋਂ ਬਣਨੀ ਸ਼ੁਰੂ ਹੋਈ ਫ਼ੈਕਟਰੀ ਦੀ ਇਮਾਰਤ ਅਜੇ ਤੱਕ ਤਿਆਰ ਨਹੀਂ ਸੀ ਹੋਈ, ਲੈਂਟਰ ਦੇ ਥੱਲਿਓਾ ਦਿੱਤੀਆਂ ਬੱਲੀਆਂ ਨਹੀਂ ਨਿਕਲੀਆਂ, ਆਲੇ ਦੁਆਲੇ ਦਾ ਬਾਗਲ਼ਾ (ਚਾਰ ਦੀਵਾਰੀ) ਨਹੀਂ ਹੋਈ, ਕੋਈ ਗੇਟ ਨਹੀਂ, ਫ਼ੈਕਟਰੀ ਦੇ ਨਾਂਅ ਦਾ ਕੋਈ ਬੋਰਡ ਨਹੀਂ ਲੱਗਾ, ਫਿਰ ਇਸ ਨੂੰ ਬਣਾਉਣ ਦੀ ਮਨਜ਼ੂਰੀ ਕਿਹੜੇ ਅਫ਼ਸਰਾਂ ਨੇ ਦਿੱਤੀ? ਜੇਕਰ ਸੰਬੰਧਿਤ ਅਫ਼ਸਰਾਂ ਨੇ ਮਨਜ਼ੂਰੀਆਂ ਦਿੱਤੀਆਂ ਹਨ ਤਾਂ ਉਨ੍ਹਾਂ ਨੇ ਕੀ ਦੇਖ ਕੇ ਦਿੱਤੀਆਂ, ਕਿੱਤੇ ਇੰਦਾਂ ਤਾਂ ਨਹੀਂ ਕਿ ਏ. ਸੀ. ਦਫ਼ਤਰਾਂ 'ਚ ਬੈਠੇ ਬਾਬੂਆਂ ਨੇ ਆਪਣੀ ਬਣਦੀ ਮਿਹਨਤ ਮਜ਼ਦੂਰੀ ਲੈਂਦਿਆਂ ਮਨਜ਼ੂਰੀਆਂ ਦੀਆਂ ਘੁੱਗੀਆਂ ਮਾਰ ਦਿੱਤੀਆਂ | ਇਸ ਸੰਬੰਧੀ ਪੁਲਿਸ ਚੌਕੀ ਨਸਰਾਲਾ ਦੇ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਬੱਚੀ ਦੇ ਪਿਤਾ ਪ੍ਰਵਾਸੀ ਮਜ਼ਦੂਰ ਥਾਨ ਸਿੰਘ ਪੁੱਤਰ ਰਾਮ ਚਰਨ ਵਾਸੀ ਮੀਰਾਪੁਰ ਉੱਤਰ ਪ੍ਰਦੇਸ਼ ਹਾਲ ਵਾਸੀ ਰੰਧਾਵਾ ਬਰੋਟਾ ਦੇ ਰਹਿਣ ਵਾਲਾ ਹੈ, ਨੇ ਕਿਹਾ ਕਿ ਉਹ ਪਿਛਲੇ ਦਿਨਾਂ ਤੋਂ ਇੰਨਫਿਨਟੀ ਗੈੱਸ ਮੋਬਾਈਲ ਫ਼ੈਕਟਰੀ ਦੇ ਨਿਰਮਾਣ 'ਚ ਮਜ਼ਦੂਰੀ ਕਰ ਰਿਹਾ ਹੈ ਤੇ ਉਸ ਦੀ ਪਤਨੀ ਵੀ ਨਾਲ ਹੀ ਮਜ਼ਦੂਰੀ ਕਰਦੀ ਹੈ | ਘਰ ਕੋਈ ਨਾ ਹੋਣ ਕਰਕੇ ਉਸ ਦੇ ਚਾਰੇ ਬੱਚੇ ਵੀ ਨਾਲ ਹੀ ਆਏ ਹੋਏ ਸਨ ਤੇ ਉਸ ਦੀ ਤੀਜੇ ਸਥਾਨ ਵਾਲੀ ਬੱਚੀ ਅੰਜਲੀ (4) ਫ਼ੈਕਟਰੀ 'ਚ ਲੱਗੇ ਕਾਰਬਨ ਡਾਈਆਕਸਾਈਡ ਟੈਂਕ ਹੇਠ ਜੰਮੀ ਬਰਡ ਨੂੰ ਲਾਹੁਦੀ ਹੋਈ ਡਿਗ ਪਈ, ਜਿਸ ਦੇ ਡਿੱਗਣ ਨਾਲ ਗੈੱਸ ਟੈਂਕ ਦਾ ਵਾਲਵ ਖੁੱਲ੍ਹ ਗਿਆ ਤੇ ਗੈੱਸ ਲੀਕ ਹੋਣ ਕਰਕੇ ਉਸ ਦੇ ਸਰੀਰ ਨੂੰ ਠੰਢ ਲੱਗ ਗਈ | ਜਿਸ ਦੌਰਾਨ ਉਸ ਨੂੰ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਤੇ ਉਸ ਦੀ ਹਾਲਤ ਨੂੰ ਦੇਖਦਿਆਂ ਡੀ. ਐਮ. ਸੀ. ਹਸਪਤਾਲ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ | ਇਸ ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ | ਪੁਲਿਸ ਨੇ ਕਾਰਵਾਈ ਪਾ ਕੇ ਮਾਮਲਾ ਨਬੇੜ ਦਿੱਤਾ | ਥਾਣੇਦਾਰ ਕਹਿੰਦਾ ਕਿ ਦੋਨਾਂ ਪਾਰਟੀਆਂ ਦਾ ਆਪਸ 'ਚ ਸਮਝੌਤਾ ਹੋ ਗਿਆ, ਹੁਣ ਅਸੀਂ ਕੀ ਕਾਰਵਾਈ ਕਰੀਏ | ਇਲਾਕਾ ਨਿਵਾਸੀਆਂ ਲੋਕਾਂ, ਬੱੁਧੀ ਜੀਵੀ ਤੇ ਵੱਖ-ਵੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਅਜੇ ਮੰਡਿਆਲਾ ਵਾਲਾ ਗੈੱਸ ਹਾਦਸਾ ਵਾਪਰੇ ਨੂੰ ਪੌਣਾਂ ਵਰ੍ਹਾ ਵੀ ਨਹੀਂ ਹੋਇਆ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਤੋਂ ਸਦਾ ਲਈ ਵਿਛੜੇ, ਜਿਨ੍ਹਾਂ ਜ਼ਖ਼ਮੀਆਂ ਦੇ ਅਜੇ ਜ਼ਖ਼ਮ ਵੀ ਅੱਲੇ ਨੇ, ਲੋਕਾਂ ਦੀਆਂ ਦੁਕਾਨਾਂ ਜੱਲੀਆਂ, ਪ੍ਰਾਪਰਟੀਆਂ ਨੁਕਸਾਨੀਆਂ, ਕੀ ਪ੍ਰਸ਼ਾਸਨ ਨੂੰ ਉਹ ਸਾਰਾ ਕੁਝ ਭੁੱਲ ਚੁੱਕਾ ਜਿਹੜਾ ਇਨ੍ਹਾਂ ਅਵੇਸਲਾ ਹੋ ਗਿਆ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਐਡਵੋਕੇਟ ਧਾਮੀ ਵਲੋਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ 'ਚ ਮੀਟਿੰਗ
Ad Position 24