30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬੇਸਹਾਰਾ ਗਊਆਂ ਕੂੜਾ ਖਾਣ ਲਈ ਮਜਬੂਰ, ਸਰਕਾਰ ਵਸੂਲ ਰਹੀ ਹੈ ਕਰੋੜਾਂ ਦਾ ਗਊ ਸੈਸ

Ad Position 21
No active advertisement
ਅਜੀਤ ਡੈਸਕ 08-06-2026
ਹਾਜੀਪੁਰ, 7 ਜੂਨ (ਜੋਗਿੰਦਰ ਸਿੰਘ)-ਇਕ ਪਾਸੇ ਸਰਕਾਰ ਗਊ ਰੱਖਿਆ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ ਤੇ ਜਨਤਾ ਤੋਂ ਗਊ ਸੈਸ ਦੇ ਰੂਪ 'ਚ ਕਰੋੜਾਂ ਰੁਪਏ ਵਸੂਲ ਰਹੇ ਹਨ ਤੇ ਦੂਸਰੇ ਪਾਸੇ ਸੜਕਾਂ 'ਤੇ ਘੁੰਮ ਰਹੀਆਂ ਗਊਆਂ ਕੂੜੇ ਦੇ ਢੇਰਾਂ 'ਤੇ ਆਪਣਾ ਪੇਟ ਭਰਨ ਲਈ ਮਜਬੂਰ ਹਨ | ਹਰ ਸਾਲ ਕਰੋੜਾਂ ਰੁਪਏ ਦਾ ਮਾਲੀਆ ਗਊ ਸੈਸ ਦੇ ਰੂਪ 'ਚ ਸਰਕਾਰੀ ਖ਼ਜ਼ਾਨੇ ਵਿਚ ਪਹੁੰਚਦਾ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਸਬਿਆਂ, ਪਿੰਡਾਂ ਵਿਚ ਬੇਸਹਾਰਾ ਗਊਆਂ ਦੇ ਝੁੰਡ ਆਮ ਵੇਖੇ ਜਾ ਸਕਦੇ ਹਨ ਜੋ ਪਲਾਸਟਿਕ ਦੀਆਂ ਥੈਲੀਆਂ ਤੇ ਕੂੜਾ ਖਾ ਕੇ ਆਪਣਾ ਪੇਟ ਭਰਦੇ ਹਨ | ਰਾਤ ਦੇ ਸਮੇਂ ਇਹ ਬੇਸਹਾਰਾ ਪਸ਼ੂ ਸੜਕਾਂ 'ਤੇ ਬੈਠੇ ਦਿਖਾਈ ਦਿੰਦੇ ਹਨ ਜੋ ਹਾਦਸਿਆਂ ਦਾ ਕਾਰਨ ਬਣਦੇ ਹਨ ਤੇ ਕਈ ਲੋਕ, ਇਨ੍ਹਾਂ ਹਾਦਸਿਆਂ ਵਿਚ ਆਪਣੀ ਜਾਨ ਵੀ ਗੁਆ ਬੈਠਦੇ ਹਨ | ਦਿਨ ਵੇਲੇ ਬੇਸਹਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰਦੇ ਹਨ, ਜਿਸ ਕਰਕੇ ਕਿਸਾਨਾਂ ਵਿਚ ਸਰਕਾਰੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਐਡਵੋਕੇਟ ਕੇਵਲ ਸਿੰਘ ਗੇਰਾ, ਸਰਪੰਚ ਗੇਰਾ ਗੁਰਦੀਪ ਸਿੰਘ, ਸਮਾਜ ਸੇਵਕ ਦਵਿੰਦਰ ਸਿੰਘ, ਰਜੇਸ਼ ਕੁਮਾਰ ਹਾਜੀਪੁਰ ਦਾ ਕਹਿਣਾ ਹੈ ਕਿ ਸਰਕਾਰੀ ਨੂੰ ਗਊ ਸੈਸ ਦੁਆਰਾ ਇਕੱਠੀ ਕੀਤੀ ਗਈ ਰਾਸ਼ੀ ਗਊ ਵੰਸ਼ ਦੀ ਦੇਖਭਾਲ ਲਈ ਸਿੱਧਾ ਗਊਸ਼ਾਲਾ ਨੂੰ ਜਾਰੀ ਕਰਨਾ ਚਾਹੀਦਾ ਹੈ ਤੇ ਬਲਾਕ ਪੱਧਰ 'ਤੇ ਗਊ ਸ਼ਲਾਵਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਤੇ ਗਊਆਂ ਛੱਡਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਆਯੁਸ਼ਮਾਨ ਅਰੋਗਿਆ ਕੇਂਦਰ ਮੱਕੋਵਾਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ 34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾਂ ਨੇ ਲਗਾਏ 9 ਹਜ਼ਾਰ ਤੋਂ ਵੱਧ ਪੌਦੇ
Ad Position 24