29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਡੀ. ਏ. ਵੀ. ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 08-06-2026
ਦਸੂਹਾ, 7 ਜੂਨ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਦੀ ਪ੍ਰਧਾਨਗੀ ਹੇਠ ਡੀ. ਏ. ਵੀ. ਸਥਾਪਨਾ ਦਿਵਸ ਦੀ ਪੂਰਵ ਸੰਧਿਆ 'ਤੇ ਇਕ ਵਿਸ਼ੇਸ਼ ਸਮਾਗਮ ਕਰਵਾਇਆ, ਜਿਸ 'ਚ ਉਨ੍ਹਾਂ ਨੇ ਸਾਲ 1886 ਵਿਚ ਲਾਹੌਰ ਤੋਂ ਮਹਾਤਮਾ ਹੰਸਰਾਜ ਤੇ ਲਾਲਾ ਲਾਜਪਤ ਰਾਏ ਵਲੋਂ ਸ਼ੁਰੂ ਕੀਤੇ ਇਸ ਅੰਦੋਲਨ ਦੇ ਗੌਰਵਮਈ ਸਫ਼ਰ, ਵੰਡ ਦੀਆਂ ਚੁਨੌਤੀਆਂ ਤੇ ਮੌਜੂਦਾ ਸਮੇਂ 900 ਤੋਂ ਵੱਧ ਸੰਸਥਾਵਾਂ ਦੇ ਗਲੋਬਲ ਨੈੱਟਵਰਕ 'ਤੇ ਵਿਸਥਾਰ-ਪੂਰਵਕ ਚਾਨਣਾ ਪਾਇਆ | ਉਨ੍ਹਾਂ ਨੇ ਡੀ. ਏ. ਵੀ. ਅੰਦੋਲਨ ਨੂੰ ਵੈਦਿਕ ਕਦਰਾਂ-ਕੀਮਤਾਂ ਅਤੇ ਆਧੁਨਿਕ ਵਿਗਿਆਨ ਦਾ ਇਕ ਵਿਲੱਖਣ ਸੁਮੇਲ ਦੱਸਿਆ | ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਦੇ ਨਿਰਮਾਣ ਵਿਚ ਇਸ ਲਹਿਰ ਦੇ ਇਤਿਹਾਸਕ ਯੋਗਦਾਨ ਅਤੇ ਇਸ ਵਲੋਂ ਦੇਸ਼ ਨੂੰ ਦਿੱਤੇ ਗਏ ਮਹਾਨ ਨਾਇਕਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੇਰਿਤ ਕੀਤਾ | ਡੀ. ਏ. ਵੀ. ਗਾਨ ਤੇ ਸ਼ਾਂਤੀ ਪਾਠ ਨਾਲ ਸਮਾਪਤ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ. ਅਨਿਲ ਕੁਮਾਰ, ਡਾ. ਗਿਰੀਸ਼ ਕੁਮਾਰ, ਡਾ. ਅਮਨਦੀਪ ਰਾਣਾ, ਡਾ. ਕਾਜਲ ਕਿਰਨ, ਅਮਨ ਚਾਵਲਾ, ਅਮਨਪ੍ਰੀਤ ਸਿੰਘ, ਅਜੇ ਜਾਂਬਾ, ਕੁਮਾਰੀ ਸੁਨੀਤਾ, ਕੁਮਾਰੀ ਸਤਿੰਦਰ ਸਮੇਤ ਵੱਡੀ ਗਿਣਤੀ ਵਿਚ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਨਿਕ ਇੰਸਟੀਚਿਊਟ 'ਚ ਵੱਖ-ਵੱਖ ਕੋਰਸਾਂ ਲਈ ਦਾਖ਼ਲੇ ਸ਼ੁਰੂ ਅਗਲੀ ਖ਼ਬਰ ਸਰਹਾਲਾ ਕਲਾਂ 'ਚ ਸੰਤ ਬਾਬਾ ਅਤਰ ਦਾਸ ਯਾਦ 'ਚ ਧਾਰਮਿਕ ਸਮਾਗਮ ਕਰਵਾਏ
Ad Position 24