ਦਸੂਹਾ, 12 ਜੂਨ (ਭੁੱਲਰ)-ਸਰਪੰਚ ਗੁਰਦੀਪ ਸਿੰਘ ਸ਼ਾਹਪੁਰ ਦੇ ਪਿਤਾ ਸਾਬਕਾ ਸਰਪੰਚ ਸਵਰਨ ਸਿੰਘ ਸ਼ਾਹਪੁਰ, ਜਿਨ੍ਹਾਂ ਦਾ ਦਿਲ ਦੀ ਗਤੀ ਰੁਕ ਜਾਣ ਕਾਰਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ 14 ਜੂਨ ਨੂੰ ਪਿੰਡ ਸ਼ਾਹਪੁਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਹੋਵੇਗਾ | ਉਨ੍ਹਾਂ ਦੇ ਅਚਨਚੇਤ ਹੋਏ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਲੈਕਟਰ ਸਿੰਜਾਈ ਵਿਭਾਗ ਪੰਜਾਬ ਅਮਨਪ੍ਰੀਤ ਸਿੰਘ ਮੰਨਾ, ਦੀਪ ਗਗਨ ਸਿੰਘ ਹਨੀ ਗਿੱਲ, ਅੰਤਰਰਾਸ਼ਟਰੀ ਪੰਜਾਬੀ ਧਾਰਮਿਕ ਕਵੀ ਜਨਾਬ ਚੈਨ ਸਿੰਘ ਚੱਕਰਵਰਤੀ, ਐਮ. ਐਮ. ਅਰੋੜਾ, ਮਨਜੀਤ ਸਿੰਘ ਘੁੰਮਣ, ਵਿਕਰਮ ਸਿੰਘ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ ਕਠਾਣਾ, ਲੰਬੜਦਾਰ ਦਵਿੰਦਰ ਸਿੰਘ, ਗੁਰਚਰਨ ਸਿੰਘ, ਸੁਖਚੈਨ ਸਿੰਘ ਗਿੱਲ, ਜੋਗਿੰਦਰ ਸਿੰਘ, ਬਹਾਦਰ ਸਿੰਘ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |