ਬੀਣੇਵਾਲ, 22 ਜੂਨ (ਬੈਜ ਚੌਧਰੀ)-ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਅਨੁਸਾਰ ਸੀ. ਐਚ. ਸੀ. ਹਸਪਤਾਲ ਬੀਣੇਵਾਲ ਵਿਖੇ ਡਾ. ਨਿਰਮਲ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ‘ਚ ਕਮਿਊਨਿਟੀ ਹੈਲਥ ਸੈਂਟਰ ਬੀਣੇਵਾਲ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ। ਇਸ ਮੌਕੇ ਹਸਪਤਾਲ ਦੇ ਡਾਕਟਰਾਂ, ਸਿਹਤ ਕਰਮਚਾਰੀਆਂ, ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਯੋਗਾ ਅਭਿਆਸ ‘ਚ ਭਾਗ ਲਿਆ। ਇਸ ਮੌਕੇ ਐਸ. ਐਮ. ਓ. ਡਾ. ਨਿਰਮਲ ਕੁਮਾਰ ਨੇ ਯੋਗਾ ਸੈਸ਼ਨ ਦੌਰਾਨ ਸਿਹਤਮੰਦ ਜੀਵਨ ਸ਼ੈਲੀ ਵਿਚ ਯੋਗ ਦੇ ਮਹੱਤਵ ਅਤੇ ਇਸ ਦੇ ਸਰੀਰਕ ਤੇ ਮਾਨਸਿਕ ਲਾਭਾਂ ਵਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਾਜ਼ਰ ਲੋਕਾਂ ਨੂੰ ਰੋਜ਼ਾਨਾ ਜੀਵਨ ‘ਚ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਸੀ. ਐਚ. ਸੀ. ਹਸਪਤਾਲ ’ਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅਜੀਤ ਡੈਸਕ
23-06-2026