05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੀ ਯਾਦ ’ਚ ਬਰਸੀ ਸਮਾਗਮ ਕਰਵਾਏ

Ad Position 21
No active advertisement
ਅਜੀਤ ਡੈਸਕ 23-06-2026

ਨਸਰਾਲਾ, 22 ਜੂਨ (ਸਤਵੰਤ ਸਿੰਘ ਥਿਆੜਾ)-ਸੰਤ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੀ ਸਾਲਾਨਾ ਯਾਦ ਨੂੰ ਤਾਜ਼ਾ ਕਰਦਿਆਂ ਡੇਰੇ ਦੇ ਮੁੱਖ ਸੇਵਾਦਾਰ ਭਾਈ ਮਹਿੰਦਰ ਸਿੰਘ ਦੀ ਅਗਵਾਈ ਵਿਚ ਸਮੂਹ ਨਗਰ ਨਿਵਾਸੀ ਸਾਹਰੀ, ਇਲਾਕਾ ਨਿਵਾਸੀ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਉਦਮ ਉਪਰਾਲੇ ਨਾਲ ਉਨ੍ਹਾਂ ਦੀ ਤੀਜੀ ਬਰਸੀ ਸੰਬੰਧੀ ਗੁਰਦੁਆਰਾ ਬਾਬਾ ਦਲੀਪ ਸਿੰਘ ਸਾਹਰੀ ਵਿਖੇ ਸਮਾਗਮ ਕਰਵਾਏ ਗਏ। ਬਰਸੀ ਸਮਾਗਮਾਂ ਦੌਰਾਨ ਪਹਿਲੇ ਦਿਨ ਰਾਤਰੀ ਦੇ ਸਜੇ ਦੀਵਾਨਾਂ ਅੰਦਰ ਭਾਈ ਹਰਦਿੱਤ ਸਿੰਘ ਹੁਸ਼ਿਆਰਪੁਰ ਵਾਲੇ, ਭਾਈ ਮਲਕੀਤ ਸਿੰਘ ਖਾਨਪੁਰ ਥਿਆੜਾ ਵਾਲੇ ਤੇ ਭਾਈ ਭੁਪਿੰਦਰ ਸਿੰਘ ਅਣਖੀ ਉਦੇਸੀਆਂ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ। ਇਸੇ ਤਰ੍ਹਾਂ ਹੀ ਦੂਜੇ ਦਿਨ ਦੀ ਹਾਜ਼ਰੀ ਵਿਚ ਭਾਈ ਧਰਮਿੰਦਰ ਸਿੰਘ ਹੁਸ਼ਿਆਰਪੁਰ ਵਾਲੇ, ਭਾਈ ਕੁਲਵਿੰਦਰ ਸਿੰਘ ਕੰਗਮਾਈ ਵਾਲੇ ਤੇ ਬਾਬਾ ਜਤਿੰਦਰ ਸਿੰਘ ਨਕੋਦਰ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਦੁਆਰਾ ਰੱਬੀ ਬਾਣੀ ਦੇ ਨਾਲ ਜੋੜਿਆ। ਬਰਸੀ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਸਜਾਏ ਗਏ ਤੇ ਸਮਾਗਮ ਦੀ ਆਰੰਭਤਾ ਭਾਈ ਸੁਰਿੰਦਰ ਸਿੰਘ ਹੁਸ਼ਿਆਰਪੁਰ ਵਾਲਿਆਂ ਵਲੋਂ ਗੁਰਬਾਣੀ ਕੀਰਤਨ ਦੁਆਰਾ ਕੀਤੀ ਗਈ, ਉਪਰੰਤ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਕਥਾ ਵਾਚਕ ਭਾਈ ਸੁਰਜੀਤ ਸਿੰਘ ਹਰਖੋਵਾਲ ਵਾਲੇ, ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਮ੍ਰਿੰਤਸਰ ਵਾਲੇ, ਕਵੀਸ਼ਰ ਭਾਈ ਸੁਖਵੀਰ ਸਿੰਘ ਮਹਾਂਕਾਲ ਗੁਰੂ ਨਾਨਕ ਦਲ ਮੜੀਆਂ ਵਾਲੇ, ਬਾਬਾ ਜੋਗਾ ਸਿੰਘ ਰਾਮੂਥਿਆੜੇ ਵਾਲਿਆਂ ਨੇ ਜਿਥੇ ਸੰਗਤਾਂ ਨੂੰ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਸਰਵਣ ਕਰਵਾਇਆ, ਉਥੇ ਹੀ ਨਾਲ-ਨਾਲ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੇ ਜੀਵਨ ਸੰਬੰਧੀ ਵੀ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਸਮਾਗਮ ਦੇ ਅੰਤ ਵਿਚ ਬੀਬੀ ਦਲੇਰ ਕੌਰ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਨਿਹਾਲ ਕੀਤਾ ਤੇ ਜਥੇ ਦੇ ਪ੍ਰਚਾਰਕ ਇੰਟਰਨੈਸ਼ਨਲ ਗੋਲਡਮੈਡਲਿਸਟ ਸੁਰਜੀਤ ਸਿੰਘ ਵਾਰਿਸ ਨੇ ਸੰਗਤਾਂ ਨੂੰ ਬਾਬਾ ਦਲੀਪ ਸਿੰਘ ਦੀ ਸ਼ਹੀਦੀ ਦਾ ਸਾਕਾ ਸਰਵਣ ਕਰਵਾਇਆ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਮਹਿੰਦਰ ਸਿੰਘ ਸਾਹਰੀ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਜੋਗਾ ਸਿੰਘ ਰਾਮੂ ਥਿਆੜੇ ਵਾਲੇ, ਭਾਈ ਮਲਕੀਤ ਸਿੰਘ ਖਾਨਪੁਰ ਥਿਆੜੇ ਵਾਲੇ, ਬਾਬਾ ਜਨਕ ਸਿੰਘ ਡੇਰਾ ਮਾਣਕੋ ਜੱਬੜ, ਬਾਬਾ ਅਮਰਜੀਤ ਸਿੰਘ ਹਰਖੋਵਾਲ ਵਾਲੇ, ਬਾਬਾ ਬਲਵੀਰ ਦਾਸ ਡੇਰਾ ਮਹਾਨਪੁਰੀ ਸਾਹਰੀ, ਭਾਈ ਮਨਿੰਦਰ ਸਿੰਘ ਡੇਰਾ ਮਹਾਨਪੁਰੀ, ਮਹੰਤ ਜੈਰਾਮ ਡੇਰਾ ਠਾਕੁਰ ਦੁਆਰਾ, ਬਾਬਾ ਬਲਵੰਤ ਸਿੰਘ ਹਰਖੋਵਾਲ ਵਾਲੇ, ਬਾਬਾ ਪਾਖਰ ਸਿੰਘ, ਬਾਬਾ ਰਣਜੀਤ ਸਿੰਘ ਡੇਰਾ ਸਿੰਘਾਂ ਸ਼ਹੀਦਾਂ ਹੁਸਿਆਰਪੁਰ, ਬਾਬਾ ਪਰਮਿੰਦਰ ਸਿੰਘ ਡਗਾਣਾਂ, ਬਾਬਾ ਸੁਰਜੀਤ ਸਿੰਘ ਸਰਬ ਸਾਂਝਾ ਦਰਬਾਰ ਹੁਸ਼ਿਆਰਪੁਰ, ਬਾਬਾ ਭਗਵਾਨ ਸਿੰਘ ਡੇਰਾ ਸੰਤਗੜ੍ਹ ਜਲੰਧਰ ਵਾਲੇ, ਬਾਬਾ ਨਿਰੰਜਣ ਸਿੰਘ ਕਾਹਰੀ, ਭਾਈ ਅਮਨਦੀਪ ਸਿੰਘ ਟੂਟੋਮਜ਼ਾਰਾ, ਬਾਬਾ ਜਤਿੰਦਰ ਸਿੰਘ ਬੰਗਿਆਂ ਵਾਲੇ, ਬਾਬਾ ਸੁਰਜੀਤ ਸਿੰਘ ਹਰਖੋਵਾਲ, ਬਾਬਾ ਸੁਖਵਿੰਦਰ ਸਿੰਘ ਰਾਮਪੁਰ ਖੇੜੇ ਵਾਲੇ, ਬਾਬਾ ਪਰਮਿੰਦਰ ਸਿੰਘ ਡਗਾਣੇ ਵਾਲੇ, ਬਾਬਾ ਅਵਤਾਰ ਸਿੰਘ ਕਾਰਸੇਵਾ ਵਾਲੇ, ਬਾਬਾ ਕਰਨੈਲ ਸਿੰਘ ਨਿਰਮਲ ਕੁੱਟੀਆ ਜੈਣ ਵਾਲੇ, ਬਾਬਾ ਰਣਜੀਤ ਸਿੰਘ ਤਪੋਵਣ ਵਾਲੇ, ਬਾਬਾ ਗੁਰਮੁੱਖਦਾਸ ਸਾਹਰੀ ਵਾਲੇ, ਬਾਬਾ ਬਲਵੰਤ ਸਿੰਘ ਸਿਹੋੜੇ ਵਾਲੇ, ਬਾਬਾ ਹਰਦਿਆਲ ਸਿੰਘ ਅੱਤੋਵਾਲ ਵਾਲੇ, ਬਾਬਾ ਮਹਿੰਦਰ ਦਾਸ ਮੇਘੋਵਾਲ, ਵਾਲਿਆਂ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਭਾਈ ਮਹਿੰਦਰ ਸਿੰਘ ਤੇ ਸਮੂਹ ਪ੍ਰਬੰਧਕਾਂ ਵਲੋਂ ਆਈਆਂ ਹੋਈਆਂ ਮੁੱਖ ਸਖਸ਼ੀਅਤਾਂ ਡਾ: ਇਸ਼ਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇਲਾਵਾ ਸਮੂਹ ਸੇਵਦਾਰਾਂ ਤੇ ਲੰਗਰ ਲਾਉਣ ਵਾਲੀਆਂ ਕਮੇਟੀਆਂ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਜ਼ ਸਕੱਤਰ ਦੀ ਸੇਵਾ ਭਾਈ ਮੁਹੱਬਤਪ੍ਰੀਤ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਨੌਜਵਾਨਾਂ ਵਲੋਂ ਦਸਤਾਰ ਬੰਨਣ ਦੀ ਫ਼ਰੀ ਸੇਵਾ, ਖੂਨਦਾਨ ਕੈਂਪ ਤੇ ਮੈਡੀਕਲ ਦੇ ਕੈਂਪ ਵੀ ਲਗਾਏ ਗਏ।

Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਅਨੇਕਾਂ ਉਮੀਦਵਾਰ ਨਾਮਜ਼ਦਗੀ ਪੱਤਰ ਭਰਨ ਤੋਂ ਰਹੇ ਵਾਂਝੇ-ਤਲਵਾੜ ਅਗਲੀ ਖ਼ਬਰ ਬੀਬੀ ਪ੍ਰੀਆ ਕੌਰ ਖ਼ਾਲਸਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਕੇਰੀਆਂ ਦੇ ਸਰਕਲ ਪ੍ਰਧਾਨ ਨਿਯੁਕਤ
Ad Position 24
No active advertisement