05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਫਾਸ਼ੀਵਾਦ ਵਿਰੋਧੀ ਫ਼ਰੰਟ ਵਲੋਂ ਬੱਸ ਸਟੈਂਡ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ ’ਚ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 23-06-2026

ਹੁਸ਼ਿਆਰਪੁਰ, 22 ਜੂਨ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਅੱਜ ਫਾਸ਼ੀਵਾਦ ਵਿਰੋਧੀ ਫ਼ਰੰਟ ਪੰਜਾਬ ਵਲੋਂ ਦਿੱਤੇ ਸੱਦੇ ’ਤੇ ਜ਼ਿਲ੍ਹਾ ਪੱਧਰ ’ਤੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਖੱਬੀਆਂ ਪਾਰਟੀਆਂ ਵਲੋਂ ਇਕ ਵਿਸ਼ਾਲ ਰੈਲੀ ਤੇ ਮੁਜ਼ਾਹਰਾ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਲਾਲ ਝੰਡੇ, ਤਖ਼ਤੀਆਂ ਤੇ ਬੈਨਰ ਚੁੱਕੇ ਹੋਏ ਸਨ ਅਤੇ ਇਨ੍ਹਾਂ ਵਲੋਂ ਅਮਰੀਕਨ ਸਾਮਰਾਜ ਤੇ ਭਾਰਤ ਸਰਕਾਰ ਦੇ ਖ਼ਿਲਾਫ਼ ਖ਼ੂਬ ਨਾਅਰੇਬਾਜ਼ੀ ਕੀਤੀ ਗਈ। ਰੈਲੀ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ , ਸੀ. ਪੀ. ਆਈ, ਸੀ. ਪੀ. ਆਈ. ਐਮ. ਐਲ. ਲਿਬਰੇਸ਼ਨ, ਸੀ. ਪੀ. ਆਈ. ਐਮ. ਐਲ. ਨਿਊ ਡੈਮੋਕਰੇਸੀ ਤੇ ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਬੁਲਾਰਿਆਂ ਨੇ ਦੁਨੀਆ ਵਿਚ ਬਣ ਰਹੇ ਜੰਗੀ ਹਾਲਾਤਾਂ ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਗਜਾ ਤੇ ਲਿਬਨਾਨ ਵਿਚ ਮਾਰੇ ਜਾ ਰਹੇ ਨਿਰਦੋਸ਼ ਲੋਕਾਂ ਦੇ ਕਤਲ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਆਰ. ਐਸ. ਐਸ. ਦੀਆਂ ਨੀਤੀਆਂ ਨੂੰ ਪੂਰੇ ਦੇਸ਼ ਵਿਚ ਪੂਰੇ ਜ਼ੋਰ ਨਾਲ ਲਾਗੂ ਕਰ ਰਹੀ ਹੈ। ਮੋਦੀ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਾਰਨ ਦੇਸ਼ ਦੀ ਆਰਥਿਕ ਸਥਿਤੀ ਬਹੁਤ ਹੀ ਖ਼ਤਰਨਾਕ ਹੋ ਚੁੱਕੀ ਹੈ। ਦੇਸ਼ ਦੀ ਵਿਦੇਸ਼ ਨੀਤੀ ਦਾ ਵੀ ਦਿਵਾਲਾ ਨਿਕਲ ਚੁੱਕਿਆ ਹੈ। ਅੱਜ ਦੀ ਰੈਲੀ ਦੀ ਪ੍ਰਧਾਨਗੀ ਸੀ. ਪੀ. ਆਈ. ਤੇ ਆਗੂ ਕਾਮਰੇਡ ਜਸਵੀਰ ਸਿੰਘ ਭਾਮ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਕਾਮਰੇਡ ਗਿਆਨ ਸਿੰਘ ਗੁਪਤਾ, ਸੀ. ਪੀ. ਆਈ. ਐਮ. ਐਲ. ਲਿਬਰੇਸ਼ਨ ਦੇ ਆਗੂ ਕਾਮਰੇਡ ਚਰਨਜੀਤ ਸਿੰਘ, ਸੀ. ਪੀ. ਆਈ. ਐਮ. ਐਲ. ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਭੁਪਿੰਦਰ ਸਿੰਘ ਤੇ ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਆਗੂ ਕਾਮਰੇਡ ਓਮ ਸਿੰਘ ਸਠਿਆਣਾ ਤੇ ਅਧਾਰਤ ਪ੍ਰਧਾਨਗੀ ਮੰਡਲ ਕੀਤੀ ਗਈ। ਰੈਲੀ ਨੂੰ ਪ੍ਰਧਾਨਗੀ ਮੰਡਲ ਦੇ ਆਗੂਆਂ ਤੋਂ ਇਲਾਵਾ ਕਾਮਰੇਡ ਓਂਕਾਰ ਸਿੰਘ, ਕਾਮਰੇਡ ਸਵਰਨ ਸਿੰਘ, ਕਾਮਰੇਡ ਸ਼ੇਰ ਜੰਗ ਬਹਾਦਰ, ਕਾਮਰੇਡ ਹਰਮੇਸ਼ ਸਿੰਘ ਢੇਸੀ, ਕਾਮਰੇਡ ਜਗਦੀਪ ਸਿੰਘ ਖੇੜਾ, ਕਾਮਰੇਡ ਕ੍ਰਿਸ਼ਨ ਗੋਪਾਲ, ਕਾਮਰੇਡ ਸਤੀਸ਼ ਰਾਣਾ, ਕਾਮਰੇਡ ਧਿਆਨ ਸਿੰਘ, ਕਾਮਰੇਡ ਕੁਲਵਿੰਦਰ ਸਿੰਘ ਚਾਹਲ, ਕਾਮਰੇਡ ਮੁਕੇਸ਼ ਕੁਮਾਰ ਤੇ ਕਾਮਰੇਡ ਮਹਿੰਦਰ ਸਿੰਘ ਹੀਰ ਨੇ ਸੰਬੋਧਨ ਕੀਤਾ। ਰੈਲੀ ਦਾ ਮੰਚ ਸੰਚਾਲਨ ਕਾਮਰੇਡ ਕੁਲਭੂਸ਼ਨ ਕੁਮਾਰ ਵਲੋਂ ਕੀਤਾ।

Ad Position 22
No active advertisement
ਪਿਛਲੀ ਖ਼ਬਰ ਨਿਗਮ ਚੋਣਾਂ ਲਈ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਵਾਲੇ ਕੇਂਦਰਾਂ ’ਚ ਬਦਲਾਅ-ਏ. ਡੀ. ਸੀ. ਅਗਲੀ ਖ਼ਬਰ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਅਨੇਕਾਂ ਉਮੀਦਵਾਰ ਨਾਮਜ਼ਦਗੀ ਪੱਤਰ ਭਰਨ ਤੋਂ ਰਹੇ ਵਾਂਝੇ-ਤਲਵਾੜ
Ad Position 24
No active advertisement