ਹੁਸ਼ਿਆਰਪੁਰ, 22 ਜੂਨ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵਲੋਂ ਚਲਾਏ ਜਾ ਰਹੇ ਅਨੇਕਾਂ ਸਮਾਜਿਕ ਪ੍ਰੋਗਰਾਮਾਂ ਦੀ ਲੜੀ ’ਚ ਵਾਧਾ ਕਰਦੇ ਹੋਏ ਇਸ ’ਚ ਇਕ ਹੋਰ ਪ੍ਰਾਜੈਕਟ ਜੋੜਨ ਜਾ ਰਿਹਾ ਹੈ। ਇਹ ਪ੍ਰਾਜੈਕਟ ਹੈ ‘ਹਰ ਘਰ ਹੀਲਰ’। ਅੰਮ੍ਰਿਤਮ ਵੈਲਨੈਸ ਫਾਉਂਡਰ ਤੇ ਰੇਕੀ ਗ੍ਰੈਂਡ ਮਾਸਟਰ ਮੈਡਮ ਸੰਗੀਤਾ ਮਿੱਤਲ ਨੇ ਇਸ ਪ੍ਰਾਜੈਕਟ ਸੰਬੰਧੀ ਕਰਵਾਏ ਵਿਸ਼ਾਲ ਸਮਾਗਮ ’ਚ ਇਸਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਨੂੰ ਹੀਲ ਕਰਨਾ ਨਹੀਂ ਬਲਕਿ ਉਸ ਨੂੰ ਆਪਣੀ ਆਤਮਿਕ ਹੀਲ ਪਾਵਰ ਨਾਲ ਜੋੜ ਦੇਣਾ ਹੈ ਤਾਂ ਜੋ ਉਹ ਖ਼ੁਦ ਆਪਣੀ ਤਾਕਤ ਨੂੰ ਮਹਿਸੂਸ ਕਰ ਸਕੇ। ਇਸ ਮੌਕੇ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੇ ਮੈਡਮ ਸੰਗੀਤਾ ਮਿੱਤਲ ਵਲੋਂ ਲਿਖੀ ‘ਅਮ੍ਰਿਤਮ ਦਾ ਵੇਅ ਆਫ਼ ਹੀਲਿੰਗ’ ਪੁਸਤਕ ਵੀ ਜਾਰੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਕੰਮ ਘਰ ਜਾਂ ਦਫ਼ਤਰ ’ਚ ਕਰਦੇ ਹਾਂ ਉਸ ’ਚ ਸਾਡਾ ਸਵਾਰਥ ਲੁਕਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਮੈਡਮ ਸੰਗੀਤਾ ਮਿੱਤਲ ਵਲੋਂ ਕੀਤੇ ਜਾ ਰਹੇ ਕਿਸੇ ਕੰਮ ਨੂੰ ਦੇਖਦੇ ਹਨ ਤਾਂ ਉਸ ’ਚ ਸੇਵਾ ਭਾਵਨਾ ਲੁਕੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਉਨ੍ਹਾਂ ਨੂੰ ਕਿਤਾਬ ਲਿਖਦੀ ਦੇਖਦੇ ਸਨ ਤਾਂ ਉਸ ’ਚ ਪੂਰੀ ਮਿਹਨਤ ਤੇ ਲਗਨ ਦਿਖਾਈ ਦਿੰਦੀ ਸੀ। ਉਨ੍ਹਾਂ ਕਿਹਾ ਕਿ ਮੈਡਮ ਸੰਗੀਤਾ ਮਿੱਤਲ ਦਾ ਹਰ ਘਰ ਹੀਲਰ ਦਾ ਸਿਧਾਂਤ ਬੇਹੱਦ ਅਨੋਖਾ ਹੈ ਜਿਸ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੁਣ ਤੋਂ ਤੱਕ ਜੋ ਜਾਣਿਆ ਹੈ ਜਾਂ ਮਹਿਸੂਸ ਕੀਤਾ ਹੈ ਉਹ ਰੇਕੀ ਰਾਹੀਂ ਸਿਰਫ਼ ਇਲਾਜ ਤੱਕ ਸੀਮਤ ਨਹੀਂ ਹੈ ਬਲਕਿ ਸਨਾਤਨ ਧਰਮ ਦੇ ਸ਼ਿਵੋਹਮ ਤੱਤ ਨੂੰ ਜਾਣਨ ਅਤੇ ਉਸ ਤੱਕ ਪਹੁੰਚਣ ਦਾ ਸਾਧਨ ਹੈ। ਇਸ ਮੌਕੇ ਮੈਡਮ ਸੰਗੀਤਾ ਮਿੱਤਲ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰਵਾਸੀ ਸਕਾਰਤਮਕ ਊਰਜਾ ਨਾਲ ਭਰ ਜਾਣਗੇ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਪਿਤਾ ਅਜੈ ਜੈਨ ਅਤੇ ਡੀ. ਏ. ਵੀ. ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਪ੍ਰੋ. ਜਸਵੀਰਾ ਮਿਨਹਾਸ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰੀਤਾ ਗੁਲਾਟੀ, ਡਾ. ਮੀਨਾਕਸ਼ੀ, ਬਿੰਦੂ ਸੂਦ, ਸ਼ਿਵਾਨੀ ਗਰਗ, ਸ਼ਗੁਨ, ਅਨੀਤਾ, ਆਰਚੀ ਅਗਰਵਾਲ ਨੇ ਵੀ ਪੁਸਤਕ ਦੀ ਸ਼ਲਾਘਾ ਕੀਤੀ।
ਅੰਮ੍ਰਿਤ ਸਾਗਰ ਮਿੱਤਲ ਨੇ ‘ਅਮ੍ਰਿਤਮ ਦਾ ਵੇਅ ਆਫ਼ ਹੀਲਿੰਗ’ ਪੁਸਤਕ ਨੂੰ ਕੀਤਾ ਲੋਕ ਅਰਪਣ
ਅਜੀਤ ਡੈਸਕ
23-06-2026