06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਮੁਕੇਰੀਆਂ ਹਲਕੇ ਅੰਦਰ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ ’ਤੇ - ਜਥੇਦਾਰ ਗੇਰਾ, ਟਿੰਮੀ ‘ਆਪ’ ਸਰਕਾਰ ਤੇ ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ

Ad Position 21
No active advertisement
ਅਜੀਤ ਡੈਸਕ 04-07-2026
ਮੁਕੇਰੀਆਂ, 3 ਜੁਲਾਈ (ਰਾਮਗੜ੍ਹੀਆ)- ਮੁਕੇਰੀਆਂ ਹਲਕੇ ਦੇ ਕੰਢੀ ਏਰੀਏ ਅੰਦਰ ਨਜਾਇਜ਼ ਮਾਈਨਿੰਗ ਦਾ ਧੰਦਾ ‘ਆਪ’ ਸਰਕਾਰ ਦੇ ਰਾਜ ਅੰਦਰ ਪੂਰੇ ਸਿਖ਼ਰਾਂ ’ਤੇ ਚੱਲ ਰਿਹਾ ਹੈ ਜਿਸ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਨਾਲ ਬੇਵਸ ਨਜ਼ਰ ਆ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਕਿਰਪਾਲ ਸਿੰਘ ਗੇਰਾ ਅਤੇ ਲਖਵਿੰਦਰ ਸਿੰਘ ਟਿੰਮੀ ਹਾਜੀਪੁਰ ਨੇ ਸਾਂਝੇ ਤੌਰ ’ਤੇ ‘ਅਜੀਤ’ ਉਪ ਦਫ਼ਤਰ ਮੁਕੇਰੀਆਂ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਪੰਜਾਬ ਦੀ ‘ਆਪ’ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਸੂਬੇ ਅੰਦਰ ‘ਆਪ’ ਸਰਕਾਰ ਸਤਾ ਵਿਚ ਆਉਂਦੀ ਹੈ ਤਾਂ ਨਜਾਇਜ਼ ਮਾਈਨਿੰਗ ਅਤੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਕੇ ਰੱਖ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਵਿਚ ‘ਆਪ’ ਸਰਕਾਰ ਨੂੰ ਬਣਿਆਂ ਨੂੰ 4 ਸਾਲਾਂ ਤੋਂ ਵਧ ਦਾ ਸਮਾਂ ਹੋ ਗਿਆ ਹੈ ਪਰ ਇਹ ਨਜਾਇਜ਼ ਮਾਈਨਿੰਗ ਪੰਜਾਬ ਸਮੇਤ ਮੁਕੇਰੀਆਂ ਹਲਕੇ ਵਿਚ ਧੜੱਲੇ ਨਾਲ ਜਾਰੀ ਹੈ। ਉਨ੍ਹਾਂ ਕਿਹਾ ਸ਼ਰੇਆਮ ਨਜਾਇਜ਼ ਮਾਈਨਿੰਗ ਦੇ ਟਿੱਪਰ ਰੋਜ਼ਾਨਾਂ ਸ਼ਹਿਰ ਵਿਚੋਂ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ਸਾਹਮਣੇ ਲੰਘਦੇ ਹਨ ਜਿਨ੍ਹਾਂ ਕਰਕੇ ਸ਼ਹਿਰ ਅੰਦਰ ਜਿਥੇ ਟਰੈਫਿਕ ਸਮੱਸਿਆ ਪੈਦਾ ਹੁੰਦੀ ਹੈ ਉਥੇ ਹੀ ਕੰਢੀ ਏਰੀਏ ਅੰਦਰ ਸੜਕਾਂ ਨੂੰ ਵੀ ਇਨ੍ਹਾਂ ਟਿਪਰਾਂ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਜਥੇਦਾਰ ਗੇਰਾ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਕਾਰਨ ਸੌ-ਸੌ ਫੁਟ ਤੋਂ ਵੀ ਜਿਆਦਾ ਜ਼ਮੀਨਾਂ ਵਿਚ ਟੋਏ ਪੁੱਟ ਦਿੱਤੇ ਗਏ ਹਨ ਪਰ ਇਹ ਸਭ ਕੁਝ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਨਜਾਇਜ਼ ਮਾਈਨਿੰਗ ਮੁਕੇਰੀਆਂ ਹਲਕੇ ਅੰਦਰ ਬੰਦ ਨਾ ਕਰਵਾਈ ਗਈ ਤਾਂ ਜਲਦੀ ਹੀ ਆਮ ਆਦਮੀ ਪਾਰਟੀ ਖ਼ਿਲਾਫ਼ ਹਲਕੇ ਦਾ ਇਕ ਵੱਡਾ ਇਕੱਠ ਕਰਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਸਬਕ ਸਿਖਾਉਣਗੇ।
Ad Position 22
No active advertisement
ਪਿਛਲੀ ਖ਼ਬਰ ਖੇਤਾਂ ’ਚੋਂ 10 ਦੇ ਕਰੀਬ ਮੋਟਰਾਂ ਦੀਆਂ ਕੇਬਲਾਂ ਵੱਢੀਆਂ ਅਗਲੀ ਖ਼ਬਰ ਨੰਬਰਦਾਰਾਂ ਦਾ 3 ਮਹੀਨੇ ਦਾ ਮਾਣ ਭੱਤਾ ਜਾਰੀ
Ad Position 24
No active advertisement