ਗੜ੍ਹਸ਼ੰਕਰ, 3 ਜੁਲਾਈ (ਧਾਲੀਵਾਲ)- ਆਸ਼ਾ ਵਰਕਰ ਯੂਨੀਅਨ ਸੀਟੂ ਦਾ ਵਫ਼ਦ ਮਹਿੰਦਰ ਕੁਮਾਰ ਬੱਢੋਆਣ ਜ਼ਿਲ੍ਹਾ ਪ੍ਰਧਾਨ, ਜੋਗਿੰਦਰ ਕੌਰ ਪ੍ਰਧਾਨ ਆਸ਼ਾ ਵਰਕਰ, ਬਿੰਦਰਪਾਲ ਕੌਰ ਸਕੱਤਰ, ਸੱਤਿਆ ਦੇਵੀ, ਬਲਵਿੰਦਰ ਕੌਰ, ਸੁਨੀਤਾ, ਦਲਜੀਤ ਕੌਰ ਸਮੇਤ ਡਾ. ਉਪਕਾਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪੋਸੀ ਨੂੰ ਮਿਲਿਆ ਤੇ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ਆਸ਼ਾ ਵਰਕਰਾਂ ਨੇ ਲੰਮੇ ਸਮੇਂ ਤੋਂ ਰੁਕੇ ਹੋਏ ਪੈਸੇ ਜਿਸ ਵਿਚ ਟੀ.ਬੀ. ਸਰਵੇ, ਟੀ.ਬੀ. ਦਵਾਈਆਂ ਖਾ ਚੁੱਕੇ ਕਲੀਅਰ ਕੇਸਾਂ ਦਾ ਬਕਾਇਆ, ਮਹੀਨਾਵਾਰ ਮੀਟਿੰਗ ਦੇ ਨਵੰਬਰ, ਦਸੰਬਰ ਤੇ ਅਪ੍ਰੈਲ 2026 ਦੇ ਬਕਾਇਆ, ਫੈਮਲੀ ਪਲੈਨਿੰਗ ਕੇਸਾਂ ਦਾ ਬਕਾਇਆ, ਟਰੇਨਿੰਗ ਸਮੇਂ ਕੋਈ ਟੀ.ਏ. ਨਾ ਦੇਣ ਸਬੰਧੀ ਮੰਗਾਂ ਰੱਖੀਆਂ। ਇਸ ਮੌਕੇ ਵਿਚਾਰ ਵਟਾਂਦਰੇ ਦੌਰਾਨ ਸਮੇਂ ਸਿਰ ਮਹੀਨਾਵਾਰ ਮੀਟਿੰਗ ਕਰਵਾਉਣ, ਜਥੇਬੰਦੀ ਨਾਲ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਕਰਨੀ ਯਕੀਨੀ ਬਣਾਉਣ ਸਬੰਧੀ ਮੰਗਾਂ ਰੱਖੀਆਂ ਜਿਸ ਤੇ ਐੱਸ.ਐਮ.ਓ. ਨੇ ਹਫ਼ਤੇ ਦੇ ਅੰਦਰ ਅੰਦਰ ਮੰਗਾਂ ’ਤੇ ਯੋਗ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਜਥੇਬੰਦੀ ਦੀਆਂ ਆਗੂਆਂ ਨੇ ਐੱਸ.ਐਮ.ਓ. ਦਾ ਧੰਨਵਾਦ ਕੀਤਾ। ਇਸ ਮੌਕੇ ਜਗੀਰ ਕੌਰ, ਸੁਦੇਸ਼, ਰੇਨੂੰ ਬਾਲਾ, ਕਮਲਜੀਤ ਕੌਰ ਤੇ ਹੋਰ ਨੇ ਵਿਚਾਰ ਪੇਸ਼ ਕਰਦੇ ਹੋਏ ਆਸ਼ਾ ਵਰਕਰਾਂ ਵਲੋਂ ਮਸਲੇ ਹੱਲ ਹੋਣ ਤੱਕ ਸੰਘਰਸ਼ ਲਈ ਤਿਆਰ ਰਹਿਣ ਰਹਿਣ ਦਾ ਸੱਦਾ ਦਿੱਤਾ।