09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਵਲੋਂ ਮਾਈਨਿੰਗ ਵਿਭਾਗ ’ਤੇ ਗੰਭੀਰ ਇਲਜ਼ਾਮ ! ਕਿਹਾ, ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਟਿੱਪਰ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਕਰ ਰਹੇ ਨੇ ਟੈਕਸ ਚੋਰੀ

Ad Position 21
No active advertisement
ਅਜੀਤ ਡੈਸਕ 18-07-2026
ਗੜ੍ਹਸ਼ੰਕਰ, 17 ਜੁਲਾਈ (ਧਾਲੀਵਾਲ)- ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮਾਈਨਿੰਗ ਵਿਭਾਗ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਗੜ੍ਹਸ਼ੰਕਰ ਹਲਕੇ ’ਚ ਮਾਈਨਿੰਗ ਦੀ ਰਾਇਲਟੀ ਫ਼ੀਸ ਇਕੱਠੀ ਕਰਨ ਲਈ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਠੇਕੇਦਾਰੀ ਸਿਸਟਮ ਨੂੰ ਆੜੇ ਹੱਥੀ ਲੈਂਦੇ ਹੋਏ ਭਾਜਪਾ ਹਲਕਾ ਗੜ੍ਹਸ਼ੰਕਰ ਦੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਠੇਕੇਦਾਰ ਸਿਸਟਮ ਰਾਹੀਂ ਹਿਮਾਚਲ ਪ੍ਰਦੇਸ਼ ਤੋਂ ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਵਿਚ ਆਉਣ ਵਾਲੇ ਮਾਈਨਿੰਗ ਮਟੀਰੀਅਲ ਦੇ ਟਿੱਪਰ ਵੱਡੇ ਪੱਧਰ ’ਤੇ ਰਾਇਲਟੀ ਫ਼ੀਸ ਚੋਰੀ ਕਰ ਰਹੇ ਹਨ ਤੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਇਸ ਤਰੀਕੇ ਨਾਲ ਲੁੱਟ ਕਰਵਾਈ ਜਾ ਰਹੀ ਹੈ। ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਮਟੀਰੀਅਲ ਨਾਲ ਲੱਦੀਆਂ ਗੱਡੀਆਂ ਤੋਂ ਟੈਕਸ ਵਸੂਲੀ ਲਈ ਠੇਕੇਦਾਰਾਂ ਵਲੋਂ ਤਿੰਨ ਐਂਟਰੀ ਦੀਆਂ ਥਾਵਾਂ ’ਤੇ ਫ਼ੀਸ ਇਕੱਠੀ ਕਰਨ ਲਈ ਨਿੱਜੀ ਬੰਦੇ ਠੇਕੇਦਾਰ ਪ੍ਰਣਾਲੀ ਤਹਿਤ ਬਿਠਾਏ ਗਏ ਹਨ, ਜਿਸ ਐਂਟਰੀ ਪੁਆਇੰਟ ’ਤੇ ਪਹਿਲੇ ਇਕ ਦਿਨ ਦੀ ਵਸੂਲੀ ਲੱਖਾਂ ’ਚ ਹੁੰਦੀ ਸੀ, ਉਹ ਅੱਜ ਹਜ਼ਾਰਾਂ ਵਿਚ ਰਹਿ ਗਈ ਹੈ ਕਿਉਂਕਿ ਪਹਿਲਾਂ ਮਾਈਨਿੰਗ ਵਾਲੇ ਇਕ ਟਿੱਪਰ ਤੋਂ 3 ਹਜ਼ਾਰ ਰੁਪਏ ਪ੍ਰਤੀ ਟਿੱਪਰ ਵਸੂਲੀ ਕੀਤੀ ਜਾਂਦੀ ਸੀ ਅਤੇ ਹੁਣ ਟਰਾਂਸਪੋਰਟਰ ਅਤੇ ਠੇਕੇਦਾਰਾਂ ਦੀ ਕਥਿਤ ਮਿਲੀਭੁਗਤ ਨਾਲ ਸਿਰਫ਼ ਇਕ ਹਜ਼ਾਰ ਰੁਪਏ ਵਸੂਲਿਆ ਜਾਂਦਾ ਹੈ ਅਤੇ ਸਰਕਾਰੀ ਖ਼ਜ਼ਾਨੇ ਨੂੰ ਵੱਡੇ ਪੱਧਰ ’ਤੇ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਤਹਿਸੀਲ ਗੜ੍ਹਸ਼ੰਕਰ ਤੋਂ ਰੋਜ਼ਾਨਾ ਲੱਖਾਂ ਰੁਪਏ ’ਚ ਮਾਈਨਿੰਗ ਗੱਡੀਆਂ ਦਾ ਟੈਕਸ ਵਸੂਲਿਆ ਜਾਂਦਾ ਸੀ ਪਰ ਅੱਜ ਇਹ ਸਿਰਫ਼ 30 ਤੋਂ 40 ਹਜ਼ਾਰ ਰੁਪਏ ਰਹਿ ਗਿਆ ਹੈ ਜੋ ਆਪਣੇ ਆਪ ਵਿਚ ਸਪਸ਼ਟ ਪ੍ਰਮਾਣ ਹੈ ਕਿ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੱਡੇ ਪੱਧਰ ’ਤੇ ਘਾਟਾ ਪੁਆ ਕੇ ਖ਼ਜ਼ਾਨੇ ਦੀ ਲੁੱਟ ਕੀਤੀ ਜਾ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਇਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੋਟਾਂ ਤੋਂ ਪਹਿਲਾ ਮਾਈਨਿੰਗ ਤੋਂ ਵਸੂਲੀ ਲਈ ਖ਼ਜ਼ਾਨੇ ਭਰਨ ਦਾ ਵਾਅਦਾ ਕੀਤੀ ਸੀ, ਉੱਥੇ ਹੀ ਦੂਜੇ ਪਾਸੇ ਵੋਟਾਂ ਦਾ ਸਮਾਂ ਨੇੜੇ ਆਉਂਦੇ ਵੇਖ ਇਸ ਸਰਕਾਰ ਨੇ ਠੇਕੇਦਾਰੀ ਸਿਸਟਮ ਲਾਗੂ ਕਰਕੇ ਸਰਕਾਰ ਨਾਲ ਵੱਡਾ ਧੋਖਾ ਕੀਤਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕੀ ਸਰਕਾਰ ਖ਼ੁਦ ਖ਼ਜ਼ਾਨੇ ਨੂੰ ਘਾਟਾ ਪੁਆ ਰਹੀ ਹੈ? ਉਨ੍ਹਾਂ ਦੋਸ਼ ਲਗਾਇਆ ਕਿ ਇਸ ਰੋਜ਼ਾਨਾ ਹੋਣ ਵਾਲੀ ਚੋਰੀ ਵਿਚ ਵਿਭਾਗ ਦੇ ਜ਼ਿਲ੍ਹਾ ਪੱਧਰੀ ਅਫ਼ਸਰਾਂ ਦੀ ਵੀ ਕਥਿਤ ਤੌਰ ’ਤੇ ਸ਼ਮੂਲੀਅਤ ਹੈ ਕਿਉਂਕਿ ਉਹ ਇਸ ’ਤੇ ਸ਼ਿਕੰਜਾ ਕੱਸਣ ਦੀ ਬਜਾਏ ਹੁਣ ਤੱਕ ਇਸ ਮੁੱਦੇ ’ਤੇ ਅੱਖਾਂ ਮੀਟੀ ਬੈਠੇ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਮਾਈਨਿੰਗ ਅਫ਼ਸਰ ਹਰਕੰਵਲ ਸਿੰਘ ਨੇ ਭਾਜਪਾ ਆਗੂ ਵਲੋਂ ਲਗਾਏ ਦੋਸ਼ ਨਕਾਰਦੇ ਹੋਏ ਕਿਹਾ ਕਿ ਇਸ ਸਮੇਂ ਪ੍ਰਤੀ ਟਿੱਪਰ ਤਿੰਨ ਹਜ਼ਾਰ ਦੀ ਪਰਚੀ ਕੱਟੀ ਜਾ ਰਹੀ ਹੈ। ਫ਼ੀਸ ਦੀ ਉਗਰਾਹੀ ਕੈਮਰੇ ਅਤੇ ਪੁਲਿਸ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਮੁਲਾਜ਼ਮ ਫ਼ੀਸ ਵਸੂਲ ਰਹੇ ਹਨ ਉਨ੍ਹਾਂ ਦਾ ਪੂਰੇ ਪੰਜਾਬ ਦਾ ਟੈਂਡਰ ਹੋਇਆ ਹੈ। ਉਨ੍ਹਾਂ ਭਾਜਪਾ ਆਗੂ ਵਲੋਂ ਲਗਾਏ ਦੋਸ਼ ਨੂੰ ਮੁੱਢੋਂ ਨਕਾਰਦੇ ਹੋਏ ਕਿਹਾ ਕਿ ਸਭ ਕੁੱਝ ਪਾਰਦਰਸ਼ੀ ਤਰੀਕੇ ਨਾਲ ਹੋ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ, 10 ਬੱਸਾਂ ਦੇ ਚਲਾਨ ਕੱਟੇ ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੇਂਦਰੀ ਤਨਖ਼ਾਹ ਸਕੇਲਾਂ ਵਾਲੇ ਪੱਤਰ ਦੀਆਂ ਕਾਪੀਆਂ ਸਾੜੀਆਂ
Ad Position 24