10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅਣਪਛਾਤੇ ਵਿਅਕਤੀ ਸਰੀਏ ਨਾਲ ਲੱਦਿਆ ਟਰੱਕ ਲੈ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 18-07-2026
ਦਸੂਹਾ, 17 ਜੁਲਾਈ (ਭੁੱਲਰ)- ਤਿੰਨ ਅਣਪਛਾਤੇ ਸਕਾਰਪੀਓ ਸਵਾਰ ਵਿਅਕਤੀਆਂ ਵਲੋਂ ਉੱਚੀ ਬੱਸੀ ਵਿਖੇ ਸਰੀਏ ਨਾਲ ਲੱਦਿਆ ਟਰੱਕ ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਐੱਸ.ਐੱਚ.ਓ. ਦਲਜੀਤ ਸਿੰਘ ਅਤੇ ਜਾਂਚ ਅਧਿਕਾਰੀ ਏ.ਐੱਸ.ਆਈ. ਰਕੇਸ਼ ਕੁਮਾਰ ਨੇ ਦੱਸਿਆ ਕਿ ਜਤਿੰਦਰ ਪੁੱਤਰ ਮਹਾਂਵੀਰ ਸਿੰਘ ਉੱਤਰ ਪ੍ਰਦੇਸ਼ ਨੇ ਪੁਲਿਸ ਨੂੰ ਬਿਆਨ ਰਾਹੀਂ ਦੱਸਿਆ ਕਿ ਉਹ 25 ਐਮ. ਐਮ. ਦਾ ਸਰੀਆ 41.580 ਟਨ ਲੈ ਕੇ ਲਦਾਖ਼ ਨੂੰ ਜਾ ਰਿਹਾ ਸੀ ਜਦੋਂ ਉਹ ਉੱਚੀ ਬੱਸੀ ਨਜ਼ਦੀਕ ਪਹੁੰਚਿਆ ਤਾਂ ਸਕਾਰਪੀਓ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਸਕਾਰਪੀਓ ਟਰਾਲੇ ਦੇ ਮੂਹਰੇ ਲਾ ਕੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਗੱਡੀ ਵਿਚ ਚੜ੍ਹ ਗਏ। ਇਕ ਵਿਅਕਤੀ ਨੇ ਟਰਾਲੇ ਨੂੰ ਪਿੱਛੇ ਨੂੰ ਮੋੜ ਲਿਆ ਜਦਕਿ ਦੋ ਵਿਅਕਤੀ ਉਸ ਨੂੰ ਡਰਾ ਧਮਕਾ ਕੇ ਟਰਾਲੇ ਸਮੇਤ ਵਾਪਸ ਲੈ ਗਏ। ਜਦੋਂ ਉਹ ਕਸਬਾ ਘਨੌਲੀ ਰੋਪੜ ਨਜ਼ਦੀਕ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਉਸ ਨੂੰ ਟਰਾਲੇ ਤੋਂ ਉਤਾਰ ਦਿੱਤਾ ਤੇ ਆਪ ਟਰਾਲੇ ਸਮੇਤ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੁਲਿਸ ਪਾਰਟੀਆਂ ਟਰਾਲੇ ਦੀ ਭਾਲ ਵਿਚ ਜੁੱਟ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਹਰਗੜ੍ਹ ਅਤੇ ਡਡਿਆਣਾ ਦੇ ਚੋਆਂ ’ਤੇ ਬਣਨਗੇ ਦੋ ਨਵੇਂ ਪੁਲ- ਡਾ. ਰਵਜੋਤ ਸਿੰਘ
Ad Position 24