13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਗਤਕਾ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਮੁਕੇਰੀਆਂ ’ਚ 26 ਨੂੰ

Ad Position 21
No active advertisement
ਅਜੀਤ ਡੈਸਕ 19-07-2026
ਮੁਕੇਰੀਆਂ, 18 ਜੁਲਾਈ (ਰਾਮਗੜ੍ਹੀਆ)- ਗਤਕਾ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਮੁਕੇਰੀਆਂ ਇੰਚਾਰਜ ਦੇ ਸਹਿਯੋਗ ਨਾਲ ਮੁਕੇਰੀਆਂ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ 26 ਜੁਲਾਈ ਨੂੰ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੇ ਪ੍ਰਤਾਪ ਸਿੰਘ ਪ੍ਰਧਾਨ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਉੱਤੇ ਗਤਕਾ ਦੀ ਕਾਰਗੁਜ਼ਾਰੀ ਜਿਵੇਂ ਸਿਖਲਾਈ ਕੈਂਪ ਦੇ ਮੁਕਾਬਲੇ, ਬਲਾਕ ਪੱਧਰੀ ਰਿਫਰੈਸ਼ਰ ਕੋਰਸ, ਰੈਫ਼ਰੀ ਸਿਖਲਾਈ ਆਦਿ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਪੱਧਰ ਨੂੰ ਸੰਤੁਲਨ ਕਰਨ ਲਈ ਬਾਡੀ ਨੇ ਕੁੱਝ ਨਵੀਆਂ ਚੰਗੀਆਂ ਸੇਵਾਵਾਂ ਕਰਵਾਉਣ ਅਤੇ ਚੰਗੇ ਚਿਹਰਿਆਂ ਦੀ ਸ਼ਮੂਲੀਅਤ ਕਰਨ ਲਈ 26 ਜੁਲਾਈ ਨੂੰ 10 ਵਜੇ ਦਿਨ ਐਤਵਾਰ ਨੂੰ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਰਮਿੰਦਰ ਸਿੰਘ ਖ਼ਾਲਸਾ ਹਲਕਾ ਇੰਚਾਰਜ ਮੁਕੇਰੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦਾ ਏਜੰਡਾ ਜ਼ਿਲ੍ਹੇ ਦੇ ਵੱਖ-ਵੱਖ ਗਤਕਾ ਖਿਡਾਰੀਆਂ ਨੂੰ ਹੋਰ ਉਚੇਰੀ ਤੇ ਚੰਗੇ ਪ੍ਰਬੰਧਾਂ ਨੂੰ ਹੋਰ ਸੌਖਾ ਕਰਨ ਤੇ ਜ਼ਿਲ੍ਹੇ ਦਾ ਨੈਸ਼ਨਲ ਤੇ ਸੂਬਾ ਪੱਧਰ ਉੱਤੇ ਨਾਮ ਨੂੰ ਚਮਕਾਉਣ ਲਈ ਕੀਤੀ ਜਾ ਰਹੀ ਹੈ। ਇਸ ਮੌਕੇ ਹਾਜ਼ਰ ਮੈਂਬਰ ਜਥੇਦਾਰ ਸੰਤੋਖ ਸਿੰਘ ਡਾਲੋਵਾਲ, ਸਚਨਾਮ ਸਿੰਘ ਗਤਕਾ ਪ੍ਰਮੋਟਰ ਗੁਰਪ੍ਰੀਤ ਸਿੰਘ, ਬਲਰਾਜ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨਾਲ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਇਆ-ਡਾ. ਦਿਲਬਾਗ ਰਾਏ ਅਗਲੀ ਖ਼ਬਰ ਅੱਡਾ ਸਰਾਂ ਤੋਂ ਪਿੰਡ ਨੰਗਲ ਫ਼ਰੀਦ–ਗਨੀਪੁਰ ਬੱਧਣ ਸੜਕ ਦੀ ਹਾਲਤ ਬੇਹੱਦ ਖਸਤਾ, ਲੋਕ ਪ੍ਰੇਸ਼ਾਨ ਪ੍ਰਸ਼ਾਸਨ ਬੇਖ਼ਬਰ, ਸਰ...
Ad Position 24