02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਵੁਮੈਨ ਮਾਸਟਰਜ਼ ਹਾਕੀ ਸੋਸ਼ਲ ਵੈੱਲਫੇਅਰ ਟੀਮ ਨੇ ਖਿਡਾਰਨਾਂ ਨੂੰ ਖੇਡ ਕਿੱਟਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 21-07-2026

ਹਰਿਆਣਾ, 20 ਜੁਲਾਈ (ਹਰਮੇਲ ਸਿੰਘ ਖੱਖ)- ਖੇਡਾਂ ਸਾਡੇ ਜੀਵਨ ਦਾ ਸਰਬਪੱਖੀ ਵਿਕਾਸ ਕਰਦੀਆਂ ਹਨ। ਖੇਡਾਂ ਸਰੀਰਿਕ ਵਿਕਾਸ ਦੇ ਨਾਲ-ਨਾਲ ਮਾਨਸਿਕ ਤੇ ਸਮਾਜਿਕ ਵਿਕਾਸ ਵੀ ਕਰਦਿਆਂ ਹਨ। ਇਨ੍ਹਾਂ ਲਾਈਨਾਂ ਨੂੰ ਸੱਚ ਸਾਬਿਤ ਕਰਦੇ ਹੋਏ ਵੁਮੈਨ ਮਾਸਟਰਜ਼ ਹਾਕੀ ਸੋਸ਼ਲ ਵੈੱਲਫੇਅਰ ਟੀਮ ਪੰਜਾਬ ਨੇ ਅੱਜ ਸ.ਸ.ਸ ਸ ਜਨੌੜੀ ਦੀਆਂ ਖਿਡਾਰਨਾਂ ਨੂੰ ਖੇਡ ਕਿੱਟਾਂ ਵੰਡ ਕੇ ਆਪਣੇ ਆਪ ਨੂੰ ਸਮਾਜਿਕ ਤੌਰ ’ਤੇ ਤੰਦਰੁਸਤ ਹੋਣ ਦਾ ਸੁਨੇਹਾ ਦਿੱਤਾ ਹੈ। ਵੁਮੈਨ ਮਾਸਟਰਜ਼ ਵੈੱਲਫੇਅਰ ਟੀਮ ਦੇ ਇੰਚਾਰਜ ਅਰਵਿੰਦਰ ਕੌਰ ਰੋਜੀ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਟੀਮ ਵਿਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਮੈਂਬਰ ਹਨ। ਪ੍ਰਿੰਸੀਪਲ ਰਣਜੀਤ ਸਿੰਘ ਤੇ ਖੇਡ ਇੰਚਾਰਜ ਲੈਕਚਰਾਰ ਹਰਵਿੰਦਰ ਸਿੰਘ ਨੇ ਵੁਮੈਨ ਮਾਸਟਰਜ਼ ਹਾਕੀ ਵੈੱਲਫੇਅਰ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਲੈਕ: ਅਨੂੰ ਬਾਲਾ, ਲੈਕ: ਕਸ਼ਮੀਰ ਕੌਰ, ਅੰਜਨਾ ਪਠਾਣੀਆਂ, ਕਮਲਜੀਤ, ਅਜਵਿੰਦਰ ਕੌਰ, ਗੁਰਪ੍ਰੀਤ ਕੌਰ, ਮਨਿੰਦਰ ਕੌਰ, ਲਲਿਤ ਕੁਮਾਰ, ਸੰਦੀਪ ਕੁਮਾਰ, ਰਣਜੀਤ ਸਿੰਘ (ਰਿਟੇਲ) ਤੇ ਹੋਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਸੰਬੰਧੀ ਪਿੰਡ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਬਲਾਕ ਤਲਵਾੜਾ ਦੇ ਪਿੰਡ ਟੋਹਲੂ ਭਟੇੜ ਵਿਖੇ ਬਾਘ ਦਾ ਖ਼ੌਫ਼, ਗਊ ਤੇ ਕੁੱਤੇ ਬਣੇ ਸ਼ਿਕਾਰ
Ad Position 24
No active advertisement