07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੀ ਕਿਸਾਨ ਮਜ਼ਦੂਰ ਯੂਨੀਅਨ ਨੇ ਕੀਤੀ ਨਿੰਦਾ

Ad Position 21
No active advertisement
ਅਜੀਤ ਡੈਸਕ 24-07-2026
ਗੜ੍ਹਦੀਵਾਲਾ, 23 ਜੁਲਾਈ (ਚੱਗਰ)- ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਕੀਤੇ ਗਏ ਲਾਠੀਚਾਰਜ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਿਆਂ ਕਰਦਿਆਂ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਦੀਪ ਬਰਿਆਣਾ ਅਤੇ ਚੇਅਰਮੈਨ ਕੁਲਵੀਰ ਸਿੰਘ ਸਹੋਤਾ ਡੱਫਰ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਹਜ਼ਾਰਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਸਿੱਖਿਆ ਪ੍ਰਣਾਲੀ ਵਿਚ ਸੁਧਾਰ, ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਕਥਿਤ ਪੇਪਰ ਲੀਕ, ਭਰਤੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਤੇ ਜ਼ਿੰਮੇਵਾਰੀ ਦੀ ਮੰਗ ਨੂੰ ਲੈ ਕੇ ਸੰਸਦ ਵੱਲ ਸ਼ਾਂਤ ਮਈ ਢੰਗ ਨਾਲ ਜਾ ਰਹੇ ਪ੍ਰਦਰਸ਼ਨਕਾਰੀਆਂ ‘ਤੇ ਬੇਲੋੜਾ ਬਲ ਪ੍ਰਯੋਗ ਕਰਨਾ ਨਿੰਦਣਯੋਗ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਇਸ ਬਿਪਤਾ ਦੀ ਘੜੀ ਵਿਚ ਵਿਦਿਆਰਥੀਆਂ ਦੇ ਨਾਲ ਡਟ ਕੇ ਖੜ੍ਹੀ ਹੈ। ਜੇਕਰ ਇਸ ਮਾਮਲੇ ਵਿਚ ਇਨਸਾਫ਼ ਨਾ ਮਿਲਿਆ ਤਾਂ ਵਿਦਿਆਰਥੀਆਂ ਦਾ ਪੂਰਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਸੋਨੂੰ ਦਾਰਾਪੁਰ, ਅਵਤਾਰ ਸਿੰਘ ਸਰਹਾਲਾ, ਸੁਖ ਬਾਹਗਾ, ਰਾਜਾ ਗੋਂਦਪੁਰ, ਸੱਤਾ ਮਿਰਜ਼ਾਪੁਰ, ਵਿੱਕੀ ਠਾਕੁਰ, ਉਂਕਾਰ ਸਿੰਘ ਕਾਰੀ, ਬੱਲੀ, ਸੋਨੀ ਥਿਆੜਾ, ਸਿਮਰਜੀਤ ਸਿੰਘ ਅਟਵਾਲ, ਅਮਨ ਗੜ੍ਹਦੀਵਾਲਾ, ਜੋਨੀ ਮਿਨਹਾਸ, ਗੋਪੀ, ਹਰਮਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੱਸਾਕਸ਼ੀ ਮੁਕਾਬਲੇ ’ਚ ਅਜਨੋਹਾ ਸਕੂਲ ਦੀ ਟੀਮ ਨੇ ਮੁੱਖਲਿਆਣਾ ਦੀ ਟੀਮ ਨੂੰ ਹਰਾਇਆ ਅਗਲੀ ਖ਼ਬਰ ਡਾ. ਰਵਜੋਤ ਸਿੰਘ ਨੇ ਵੱਖ-ਵੱਖ ਪਿੰਡਾਂ ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ
Ad Position 24
No active advertisement