ਟਾਂਡਾ ਉੜਮੁੜ, 23 ਜੁਲਾਈ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਹਬਾਜ਼ਪੁਰ ਦੀ ਚੈੱਸ ਟੀਮ ਨੇ ਪੰਜਾਬ ਸਕੂਲ ਜੋਨਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ’ਤੇ ਕਬਜ਼ਾ ਕੀਤਾ ਅਤੇ ਜ਼ਿਲ੍ਹਾ ਪੱਧਰ ’ਤੇ ਐਂਟਰੀ ਕੀਤੀ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀ ਚੈੱਸ ਟੀਮ ਦੇ ਖਿਡਾਰੀਆਂ ਹੁਸਨਦੀਪ, ਰਿਧਮ, ਗੁਰਮਾਨਦੀਪ ਸਿੰਘ, ਜਤਿਨ ਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਪੰਜਾਬ ਬੋਰਡ ਜ਼ੋਨਲ ਖੇਡਾਂ ਦੇ ਵਿਚ ਹਿੱਸਾ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਗੋਲਡ ਮੈਡਲ ਜਿੱਤ ਕੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਐਂਟਰੀ ਕੀਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਅਣਥੱਕ ਮਿਹਨਤ ਅਤੇ ਕੋਚ ਦੀ ਟਰੇਨਿੰਗ ਦਾ ਹੀ ਨਤੀਜਾ ਹੈ ਕਿ ਬੱਚੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਜਿੱਤ ਕੇ ਲਿਆਏ। ਉਨ੍ਹਾਂ ਉਮੀਦ ਜਤਾਈ ਕਿ ਇਸੇ ਤਰ੍ਹਾਂ ਹੀ ਸ਼ਾਨਦਾਰ ਖੇਡ ਜਾਰੀ ਰੱਖਦੇ ਹੋਏ ਸਾਡੇ ਸਕੂਲ ਦੀ ਟੀਮ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਤੇ ਵੀ ਵਧੀਆ ਪ੍ਰਦਰਸ਼ਨ ਕਰ ਕਿ ਆਪਣੇ ਸਕੂਲ ਦਾ ਤੇ ਇਲਾਕੇ ਦਾ ਨਾਮ ਰੌਸ਼ਨ ਕਰੇਗੀ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਬੱਚਿਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਸਾਰੇ ਖੇਡ ਵਿਭਾਗ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ, ਇਸ ਮੌਕੇ ਸੰਸਥਾ ਦੇ ਮੈਨੇਜਰ ਗਜਿੰਦਰ ਪਾਲ ਸਿੰਘ ਅਤੇ ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਪੰਕਜ, ਸੁਰੇਸ਼, ਸੁਸ਼ੀਲ, ਬਲਦੇਵ, ਰੁਪਿੰਦਰ, ਬਲਜੀਤ, ਅਰਚਨਾ, ਵਿਸ਼ਾਲੀ, ਗੁਰਪ੍ਰੀਤ, ਨੇਹਾ, ਸੁਮਨ, ਰਾਜਵਿੰਦਰ, ਬਲਜੀਤ, ਪਰਮਜੀਤ, ਰਾਜਵੀਰ, ਇਕਬਾਲ, ਵਿਨੇ, ਸ਼ਿਲਪਾ, ਰਮਨ, ਸੋਨੂ, ਰਜਮੀਤ, ਹਰਮਿੰਦਰ, ਹਰਜੀਤ, ਗੁਰਦੇਵ, ਹਰਕਮਲ, ਅਜੇ, ਕੁਲਬੀਰ, ਕੁਲਦੀਪ ਅਤੇ ਹੋਰ ਸਟਾਫ਼ ਮੌਜੂਦ ਸਨ।