08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਪਾਵਰਕਾਮ ਦੇ ਟੈਕਨੀਕਲ ਤੇ ਕਲੈਰੀਕਲ ਕਾਮਿਆਂ ਵਲੋਂ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 24-07-2026
ਗੜ੍ਹਸ਼ੰਕਰ, 23 ਜੁਲਾਈ (ਧਾਲੀਵਾਲ)- ਟੈਕਨੀਕਲ ਸਰਵਿਸਜ਼ ਯੂਨੀਅਨ (ਭੰਗਲ), ਸਾਂਝਾ ਫੋਰਮ, ਏਕਤਾ ਮੰਚ ਦੇ ਸੱਦੇ ‘ਤੇ ਮੰਡਲ ਗੜ੍ਹਸ਼ੰਕਰ ਅਧੀਨ ਪਾਵਰਕਾਮ ਦੇ ਦਫ਼ਤਰ ਸ਼ਹਿਰੀ, ਦਿਹਾਤੀ ਤੇ ਮੰਡਲ ਗੜ੍ਹਸ਼ੰਕਰ ਦੇ ਸਮੂਹ ਟੈਕਨੀਕਲ ਤੇ ਕਲੈਰੀਕਲ ਕਰਮਚਾਰੀਆਂ ਵਲੋਂ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਅਣਮਿੱਥੇ ਸਮੇਂ ਲਈ ਅੱਗੇ ਵਧਾਇਆ ਜਾਵੇਗਾ। ਮੁੱਖ ਬੁਲਾਰੇ ਅਮਰੀਕ ਸਿੰਘ ਸਹੋਤਾ, ਹਰਜਿੰਦਰ ਸਿੰਘ, ਮਨਜੀਤ ਸਿੰਘ, ਰਾਮ ਅਵਤਾਰ, ਕਮਲਜੀਤ ਸਿੰਘ, ਸਚਿਨ ਕਪੂਰ, ਮੱਖਣ ਸਿੰਘ, ਰਾਜੇਸ਼ ਕੁਮਾਰ, ਗਗਨਦੀਪ ਸਿੰਘ, ਕਮਲ ਕਿਸ਼ੋਰ, ਸਾਗਰ, ਸੱਜਣ ਕੁਮਾਰ, ਸੰਦੀਪ ਸਿੰਘ, ਕੁਲਦੀਪ ਸਿੰਘ, ਨਿਰਿਕਸ਼ਾ ਦੇਵੀ, ਰੁਪਿੰਦਰ ਕੌਰ ਆਦਿ ਕਰਮਚਾਰੀਆਂ ਤੇ ਪੈਨਸ਼ਨਰ ਆਗੂ ਕਮਲ ਦੇਵ ਮੰਡਲ ਪ੍ਰਧਾਨ ਵਲੋਂ ਸੰਬੋਧਨ ਦੌਰਾਨ ਮੰਗ ਕੀਤੀ ਕਿ ਮੰਗ ਪੱਤਰ ਅਨੁਸਾਰ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਜਿਸਦੀ ਸਾਰੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਟਿੱਪਰ ਡਰਾਈਵਰ ਜ਼ਖਮੀ ਅਗਲੀ ਖ਼ਬਰ ਧਰਤੀ ਹੇਠਲਾ ਤੇ ਦਰਿਆਵਾਂ ਦਾ ਪਾਣੀ ਗੰਧਲਾ ਹੋਣ ਕਾਰਨ ਕੈਂਸਰ ਤੇ ਕਾਲਾ ਪੀਲੀਆ ਵਧ ਰਿਹੈ - ਮਾਂਗਟ
Ad Position 24