ਡਾ. ਦਿਲਬਾਗ ਰਾਏ ਦੀ ਅਗਵਾਈ ਹੇਠ ਨਵ-ਨਿਯੁਕਤ ਪ੍ਰਧਾਨ ਦਾ ਸਨਮਾਨ
ਹੁਸ਼ਿਆਰਪੁਰ, 26 ਜੁਲਾਈ (ਨਰਿੰਦਰ ਸਿੰਘ ਬੱਡਲਾ)-ਭਾਰਤੀ ਜਨਤਾ ਪਾਰਟੀ ਹਲਕਾ ਚੱਬੇਵਾਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਇਕੱਤਰਤਾ ਹਲਕਾ ਇੰਚਾਰਜ ਤੇ ਮੈਂਬਰ ਕੌਮੀ ਕੌਂਸਲ ਡਾ. ਦਿਲਬਾਗ ਰਾਏ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤੀਸ਼ ਕੁਮਾਰ ਬਾਵਾ ਦਾ ਸਨਮਾਨ ਕੀਤਾ ਗਿਆ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਤਿਆਰ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ. ਦਿਲਬਾਗ ਰਾਏ ਨੇ ਕਿਹਾ ਕਿ ਪਾਰਟੀ ਨੂੰ ਹੁਣ ਇਕ ਅਜਿਹਾ ਪ੍ਰਧਾਨ ਮਿਲਿਆ ਹੈ ਜੋ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਤੀਸ਼ ਕੁਮਾਰ ਬਾਵਾ ਦੇ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਹੋਰ ਬਲ ਮਿਲੇਗਾ ਅਤੇ ਉਨ੍ਹਾਂ ਦੇ ਲੰਬੇ ਰਾਜਸੀ ਤਜਰਬੇ ਤੋਂ ਵਰਕਰ ਹੋਰ ਨਵਾਂ ਕੁੱਝ ਸਿੱਖਣਗੇ। ਇਸ ਮੌਕੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਸਤੀਸ਼ ਕੁਮਾਰ ਬਾਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਕ ਅਜਿਹੀ ਪਾਰਟੀ ਹੈ ਜੋ ਕੰਮ ਦੇ ਆਧਾਰ ’ਤੇ ਹਰੇਕ ਵਰਕਰ ਦਾ ਬਣਦਾ ਮਾਣ ਸਨਮਾਨ ਕਰਦੀ ਹੈ। ਉਨ੍ਹਾਂ ਕਿਹਾ ਮਿਸ਼ਨ 2027 ਨੂੰ ਫ਼ਤਿਹ ਕਰਨ ਲਈ ਵਰਕਰਾਂ ਨੂੰ ਬੂਥ ਪੱਧਰ ’ਤੇ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ਜਿਸ ਪਾਰਟੀ ਦੇ ਵਰਕਰ ਬੂਥ ਪੱਧਰ ਤੋਂ ਕੰਮ ਸ਼ੁਰੂ ਕਰਦੇ ਹਨ ਉਸਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਮੌਕੇ ਸਾਬਕਾ ਮੇਅਰ ਤੇ ਸੀਨੀਅਰ ਆਗੂ ਸ਼ਿਵ ਸੂਦ ਨੇ ਕਿਹਾ ਕਿ ਪਾਰਟੀ ਦੀ ਜਿੱਤ ਲਈ ਹੁਣ ਤੋਂ ਹੀ ਵਰਕਰਾਂ ਨੂੰ ਕਮਰਕੱਸੇ ਕਰ ਲੈਣੇ ਚਾਹੀਦੇ ਹਨ ਅਤੇ ਪਿੰਡ ਪਿੰਡ ਜਾ ਕੇ ਪਾਰਟੀ ਦੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਵਤਾਰ ਸਿੰਘ ਡਾਂਡੀਆ, ਮੰਗਤ ਰਾਮ ਮੰਗਾ ਸਰਕਲ ਪ੍ਰਧਾਨ ਜੇਜੋਂ, ਰਵਿੰਦਰ ਸਿੰਘ ਬੱਬੂ ਸਰਕਲ ਪ੍ਰਧਾਨ ਚੱਬੇਵਾਲ, ਅਸ਼ੋਕ ਕੌਂਸ਼ਲ ਸਰਕਲ ਪ੍ਰਧਾਨ ਕੋਟ ਫ਼ਤੂਹੀ, ਕਿਰਪਾਲ ਸਿੰਘ ਸਰਕਲ ਪ੍ਰਧਾਨ ਭਾਮ, ਬਲਰਾਮ ਮੜੂਲੀ ਸਰਕਲ ਪ੍ਰਧਾਨ ਅਹਿਰਾਣਾ, ਅਜੀਤ ਸਿੰਘ ਜੰਡੋਲੀ, ਹਰਭਜਨ ਸਿੰਘ ਬਛੋਹੀ, ਪਰਸ਼ੋਤਮ ਲਾਲ ਪਰਸੋਵਾਲ, ਸੁਰੇਸ਼ ਅਗਿਨੋਤਰੀ, ਜਸਵੰਤ ਸਿੰਘ, ਬੌਬੀ ਹਾਂਡਾ, ਸੋਮਨਾਥ, ਸੁਖਵੰਤ ਸਿੰਘ, ਗੁਰਦੀਪ ਕੋਟ ਫ਼ਤੂਹੀ, ਹਰ ਵਿਲਾਸ ਠੀਡਾਂ, ਠੇਕੇਦਾਰ ਸਤੀਸ਼ ਕੁਮਾਰ, ਵਿਜੇ ਗੌਤਮ, ਰਵਿੰਦਰ ਕੌਸਲ ਸਸੋਲੀ, ਚਰਨਜੀਤ ਸਿੰਘ, ਮਨੀਸ਼ ਨੂਰਪੁਰ ਆਦਿ ਵੀ ਹਾਜ਼ਰ ਸਨ।
ਮਿਸ਼ਨ 2027 ਨੂੰ ਫ਼ਤਹਿ ਕਰਨ ਲਈ ਵਰਕਰ ਬੂਥ ਪੱਧਰ ’ਤੇ ਮਿਹਨਤ ਕਰਨ-ਸਤੀਸ਼ ਬਾਵਾ
ਅਜੀਤ ਡੈਸਕ
27-07-2026